ਨਵੀਂ ਦਿੱਲੀ— ਰਾਸ਼ਟਰਪਤੀ ਚੋਣਾਂ 'ਚ ਸੰਸਦ ਮੈਂਬਰਾਂ ਦੀਆਂ ਵੋਟਾਂ ਅਤੇ 11 ਰਾਜਾਂ ਦੇ ਵਿਧਾਇਕਾਂ ਦੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੇ ਉਮੀਦਵਾਰ ਰਾਮਨਾਥ ਕੋਵਿੰਦ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਤੋਂ ਕਰੀਬ ਪੌਨੇ ਤਿੰਨ ਲੱਖ ਵੋਟ ਮੁੱਲ ਨਾਲ ਅੱਗੇ ਚੱਲ ਰਹੇ ਹਨ। ਚੋਣ ਅਧਿਕਾਰੀ ਅਤੇ ਲੋਕ ਸਭਾ ਜਨਰਲ ਸਕੱਤਰ ਅਨੂਪ ਮਿਸ਼ਰਾ ਨੇ ਇੱਥੇ ਦੱਸਿਆ ਕਿ ਕੋਵਿੰਦ ਦੇ ਪੱਖ 'ਚ 225 ਸੰਸਦ ਮੈਂਬਰਾਂ ਨੇ ਵੋਟ ਪਾਏ, ਜਿਨ੍ਹਾਂ ਦਾ ਵੋਟ ਮੁੱਲ ਇਕ ਲੱਖ 59 ਹਜ਼ਾਰ 300 ਹੈ। 21 ਸੰਸਦ ਮੈਂਬਰਾਂ ਦੇ ਵੋਟ ਗੈਰ-ਕਾਨੂੰਨੀ ਕਰਾਰ ਦਿੱਤੇ ਗਏ।
ਸੰਸਦ ਮੈਂਬਰਾਂ ਦੀਆਂ ਵੋਟਾਂ ਅਤੇ 11 ਰਾਜਾਂ ਦੀ ਵੋਟਾਂ ਦੀ ਗਿਣਤੀ ਤੋਂ ਬਾਅਦ ਕੋਵਿੰਦ ਨੂੰ ਮਿਲੇ ਵੋਟਾਂ ਦਾ ਕੁੱਲ ਮੁੱਲ 4 ਲੱਖ 79 ਹਜ਼ਾਰ 585 ਹੈ, ਜਦੋਂ ਕਿ ਮੀਰਾ ਕੁਮਾਰ ਦੇ ਵੋਟਾਂ ਦਾ ਮੁੱਲ 2 ਲੱਖ 4 ਹਜ਼ਾਰ 594 ਹੈ। ਇਸ ਤਰ੍ਹਾਂ ਰਾਜਗ ਉਮੀਦਵਾਰ 2 ਲੱਖ 74 ਹਜ਼ਾਰ 991 ਵੋਟ ਮੁੱਲ ਤੋਂ ਅੱਗੇ ਚੱਲ ਰਹੇ ਹਨ।
ਮਿਲੋ ਪੀ.ਐਮ ਮੋਦੀ ਦੇ ਡੁਪਲੀਕੇਟ ਨਾਲ, ਕੋਈ ਹੈ ਐਕਟਰ ਅਤੇ ਕੋਈ ਹੈ ਆਟੋ ਡਰਾਈਵਰ(ਤਸਵੀਰਾਂ)
NEXT STORY