ਯਮੁਨਾਨਗਰ— ਪਿੰਡ ਗਧੋਲੀ 'ਚ ਇਕ ਨਾਬਾਲਗ ਲੜਕੇ ਨਾਲ ਪਿੰਡ ਦੇ ਹੀ ਕੁਝ ਨੌਜਵਾਨਾਂ ਵੱਲੋਂ ਘਿਨਾਉਣੀ ਹਰਕਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਨਾਬਾਲਗ ਲੜਕੇ ਨਾਲ ਦਰਿੰਦਿਆਂ ਨੇ ਬਦਫੈਲੀ ਕੀਤੀ ਹੈ। ਲੜਕੇ ਦੇ ਚਾਚੇ ਨੇ ਦੱਸਿਆ ਕਿ ਉਸ ਦਾ ਭਤੀਜਾ ਦਿਮਾਗੀ ਰੂਪ ਤੋਂ ਬੀਮਾਰ ਹੈ। ਕਦੇ-ਕਦੇ ਉਸ ਨੂੰ ਦੌਰੇ ਵੀ ਪੈਂਦੇ ਹਨ। ਇਸੇ ਗੱਲ ਦਾ ਪਿੰਡ ਦੇ ਕੁਝ ਨਸ਼ੇੜੀ ਨੌਜਵਾਨਾਂ ਨੇ ਫਾਇਦਾ ਚੁੱਕਿਆ। ਉਸ ਨੂੰ ਵਰਗਲਾ ਕੇ ਘਰੋਂ ਲੈ ਗਏ ਅਤੇ ਉਸ ਨਾਲ ਬਲਾਤਕਾਰ ਕੀਤਾ ਅਤੇ ਵਾਹਨ ਲੈ ਕੇ ਦੌੜ ਗਏ। ਲੜਕੇ ਦੇ ਚਾਚਾ ਵੀਰੇਂਦਰ ਦਾ ਕਹਿਣਾ ਹੈ ਕਿ ਉਹ ਲੋਕ ਨਸ਼ਾ ਕਰ ਕੇ ਪਿੰਡ 'ਚ ਘੁੰਮਦੇ ਹਨ। ਉਨ੍ਹਾਂ ਨੂੰ ਜਲਦ ਤੋਂ ਜਲਦ ਫੜਨਾ ਚਾਹੀਦਾ ਹੈ ਤਾਂ ਕਿ ਉਹ ਫਿਰ ਕਦੇ ਅਜਿਹੀ ਗੰਦੀ ਹਰਕਤ ਕਿਸੇ ਨਾਲ ਨਾ ਕਰਨ।
ਉੱਥੇ ਹੀ ਜਿੱਥੇ ਪੁਲਸ ਨੇ ਪੀੜਤ ਦੀ ਮਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਤਿੰਨ ਨੌਜਵਾਨਾਂ ਦੀ ਤਲਾਸ਼ ਕਰ ਦਿੱਤੀ ਹੈ। ਪਿੰਡ ਦੇ ਸਰਪੰਚ ਨੇ ਵੀ ਦੱਸਿਆ ਕਿ ਕੁਝ ਲੋਕ ਉਨ੍ਹਾਂ ਕੋਲ ਆਏ ਸਨ ਅਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਪਿੰਡ ਦੇ ਕੁਝ ਲੜਕਿਆਂ ਨੇ ਪਿੰਡ ਦੇ ਹੀ ਇਕ ਲੜਕੇ ਨਾਲ ਬਦਫੈਲੀ ਕੀਤੀ ਹੈ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਸ ਨੂੰ ਵੀ ਦੇ ਦਿੱਤੀ ਸੀ ਅਤੇ ਮੈਡੀਕਲ ਵੀ ਕਰਵਾਇਆ ਗਿਆ ਸੀ। ਪੁਲਸ ਜਾਂਚ ਕਰ ਰਹੀ ਹੈ ਪਰ ਅਜਿਹੇ ਲੜਕਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਭਵਿੱਖ 'ਚ ਕੋਈ ਅਜਿਹਾ ਨਾ ਕਰੇ ਅਤੇ ਦੂਜਿਆਂ ਨੂੰ ਵੀ ਨਸੀਹਤ ਮਿਲੇ।
ਬਜ਼ੁਰਗ ਪਤੀ-ਪਤਨੀ ਦੀਆਂ ਲਾਸ਼ਾਂ ਬਰਾਮਦ
NEXT STORY