ਡੋਡਾ ਸੜਕ ਦੁਰਘਟਨਾ 'ਚ 4 ਲੋਕਾਂ ਦੀ ਮੌਤ, 5 ਗੰਭੀਰ ਰੂਪ 'ਚ ਜ਼ਖਮੀ (ਤਸਵੀਰਾਂ)

You Are HereNational
Friday, April 21, 2017-2:40 PM

ਡੋਡਾ— ਡੋਡਾ ਦੇ ਖੇਲੋਨੀ 'ਚ ਇਕ ਦਰਦਨਾਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਟਾਟਾ ਸੂਮੋ ਦੁਰਘਟਨਾ ਦਾ ਸ਼ਿਕਾਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ 'ਤੇ ਹੀ ਇਕ ਮਹਿਲਾ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਬਾਕੀ 5 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।
ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ। ਐੱਸ. ਐੱਸ. ਪੀ. ਡੋਡਾ ਮੁਹੰਮਦ ਸ਼ਬੀਰ ਖਾਟਾਨਾ ਨੇ ਦੱਸਿਆ ਕਿ (ਪੀ.ਬੀ.32.ਏ. 9851) ਰਜਿਸ਼ਟ੍ਰੇਸ਼ਨ ਨੰਬਰ ਵਾਲੀ ਸੂਮੋ ਰਾਹੀ ਇਹ ਲੋਕ ਜੰਮੂ ਤੋਂ ਡੋਡਾ ਜਾ ਰਹੇ ਸਨ। ਉਸੇ ਸਮੇਂ ਰਸਤੇ 'ਚ ਖੇਲੋਨੀ ਦੇ ਨੇੜੇ ਗੱਡੀ ਸੜਕ ਤੋਂ ਉਤਰ ਗਈ। ਉਨ੍ਹਾਂ ਨੇ ਕਿਹਾ ਕਿ ਘਟਨਾ ਵਾਲੇ ਸਥਾਨ 'ਤੇ 4 ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਪੰਜ ਜ਼ਖਮੀ ਹੋ ਗਏ। ਉਨ੍ਹਾਂ ਨੂੰ ਜ਼ਿਲਾ ਹਸਪਤਾਲ ਡੋਡਾ ਰੈਫਰ ਕਰ ਦਿੱਤਾ ਗਿਆ, ਉੱਥੇ ਉਨ੍ਹਾਂ 'ਚੋਂ ਕੁਝ ਵਿਸ਼ੇਸ਼ ਨੂੰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਜੰਮੂ 'ਚ ਰੈਫਰ ਕੀਤਾ ਗਿਆ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.