ਦੇਹਰਾਦੂਨ— ਲੜਕੀ ਨੇ ਆਪਣੇ ਹੀ ਜਾਣਨ ਵਾਲੇ ਪੰਜ ਲੋਕਾਂ 'ਤੇ ਗੰਭੀਰ ਦੋਸ਼ ਲਗਾਏ ਹਨ ਪਰ ਜੇਕਰ ਇਹ ਦੋਸ਼ ਸੱਚ ਹੈ ਤਾਂ ਇਨ੍ਹਾਂ ਨੂੰ ਜਾਣ ਕੇ ਤੁਹਾਡਾ ਮਨੁੱਖਤਾ ਤੋਂ ਵਿਸ਼ਵਾਸ਼ ਉਠ ਜਾਵੇਗਾ। ਦੇਹਰਾਦੂਨ 'ਚ ਇਕ ਲੜਕੀ ਨੇ ਪੰਜ ਲੋਕਾਂ 'ਤੇ ਧੋਖੇ ਨਾਲ ਘਰ ਬੁਲਾ ਕੇ ਕਮਰੇ 'ਚ ਕੈਦ ਕਰਕੇ ਬਲਾਤਕਾਰ, ਕੁੱਟਮਾਰ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਅਜਬਪੁਰ ਖੁਰਦ ਵਾਸੀ ਇਕ ਲੜਕੀ ਆਪਣੇ ਜਾਣਨ ਵਾਲੇ ਹਰਿਆਣਾ ਵਾਸੀ ਮੋਹਸਿਨ ਦੇ ਘਰ ਗਈ। ਪੀੜਿਤਾ ਨੇ ਦੱਸਿਆ ਕਿ ਮਈ ਮਹੀਨੇ 'ਚ ਮੋਹਸਿਨ ਨੇ ਆਪਣੇ ਹਾਦਸੇ ਹੋਣ ਦੀ ਗੱਲ ਕਹਿ ਕੇ ਉਸ ਨੂੰ ਹਰਿਆਣਾ ਬੁਲਾਇਆ ਸੀ। ਮੋਹਸਿਨ ਨੇ ਪਰਿਵਾਰਕ ਮੈਬਰਾਂ ਨਾਲ ਮਿਲ ਕੇ ਉਸ ਨੂੰ ਕੈਦ ਕਰ ਲਿਆ ਅਤੇ ਬਲਾਤਕਾਰ ਕੀਤਾ। ਇੰਨਾ ਹੀ ਨਹੀਂ ਕਿਸੇ ਨੂੰ ਦੱਸਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਪੀੜਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਮੋਹਸਿਨ, ਉਸ ਦੇ ਪਿਤਾ ਮੋਹਸਿਰ, ਮਾਂ ਸਾਬੀਆ, ਉਸ ਦੇ ਚਾਚਾ-ਚਾਚੀ, ਦੋਸਤ ਸ਼ਾਹਿਦ ਅਤੇ ਰੋਹਨ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰ ਦੀ ਚਾਕੂ ਮਾਰ ਕੇ ਕੀਤੀ ਗਈ ਹੱਤਿਆ
NEXT STORY