ਘੁਮਾਰਵੀ— ਹਿਮਾਚਲ ਪ੍ਰਦੇਸ਼ ਦੇ ਸਦਰ ਇਲਾਕੇ ਦੇ ਅਨਜਾਨ ਲੋਕਾਂ ਵਲੋਂ ਨਾਬਾਲਿਗ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ, 3 ਦਿਨ ਪਹਿਲਾ ਲੜਕੀ ਅਚਾਨਕ ਘਰ ਤੋਂ ਅਗਵਾ ਹੋਈ ਆਪਣੀ ਬੇਟੀ ਨੂੰ ਆਪਣੇ ਨਜ਼ਦੀਕ ਗੁਆਢੀਆਂ ਅਤੇ ਰਿਸ਼ਤੇਦਾਰੀ 'ਚ ਭਾਲ ਕਰਨ ਤੋਂ ਬਾਅਦ ਅੱਜ ਉਸ ਦੀ ਮਾਂ ਨੇ ਘੁਮਾਰਵੀ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਪੁਲਸ ਨੇ ਐਕਟ ਦੇ ਤਹਿਤ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਰਿਵਾਰ ਦੇ ਲੋਕਾਂ ਨੇ ਬੇਟੀ ਦੀ ਮੰਗਣੀ ਪੱਕੀ ਕਰ ਦਿੱਤੀ ਸੀ, ਪਰਿਵਾਰ ਨੂੰ ਸ਼ੱਕ ਹੈ ਕਿ ਮੰਗੇਤਰ ਹੀ ਉਸ ਨੂੰ ਵਿਆਹ ਕਰਾਉਣ ਲਈ ਭਜਾ ਕੇ ਲੈ ਗਿਆ ਹੈ।
ਡੀ. ਐੱਸ. ਪੀ. ਰਾਜੇਸ਼ ਕੁਮਾਰ ਨੇ ਘੁਮਾਰਵੀ ਥਾਣੇ 'ਚ ਦਰਜ ਐੱਫ. ਆਈ. ਆਰ. ਦੇ ਹਵਾਲੇ ਤੋਂ ਕਿਹਾ ਕਿ ਬਵਾਨ ਇਲਾਕੇ ਦੇ ਤਹਿਤ ਆਉਣ ਵਾਲੇ ਇਕ ਪਿੰਡ ਦੀ ਨਿਵਾਸੀ ਮਹਿਲਾ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਉਸ ਦੀ ਬੇਟੀ 19 ਤਾਰੀਖ ਤੋਂ ਲਾਪਤਾ ਹੈ। ਉਨ੍ਹਾਂ ਨੇ ਇਸ ਬਾਰੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਸੂਚਨਾ ਦਿੱਤੀ। ਸਾਰਿਆਂ ਨੇ ਉਸ ਦੀ ਭਾਲ ਕੀਤੀ, ਪਰ ਉਸ ਦਾ ਕੋਈ ਸੁਰਾਗ ਪਤਾ ਨਹੀਂ ਲੱਗਿਆ। ਲੜਕੀ ਦੀ ਉਮਰ 17 ਸਾਲ 2 ਮਹੀਨੇ ਦੀ ਹੈ। ਅਜਿਹੇ 'ਚ ਪੁਲਸ ਨੇ ਨਾਬਾਲਿਗ ਹੋਣ ਕਾਰਨ ਮਾਮਲੇ ਨੂੰ ਇਕ ਹੋਰ ਐਕਟ 'ਚ ਵੀ ਜੋੜਿਆ ਹੈ। ਹੁਣ ਪੁਲਸ ਕਲ੍ਹ ਇਲਾਕੇ 'ਚ ਜਾ ਕੇ ਲੜਕੀ ਨੂੰ ਜਾਂਚ ਨੂੰ ਅੱਗੇ ਵਧਾਏਗੀ।
ਪਤੀ ਨੇ ਬਣਾਈ ਪਤਨੀ ਦੀ ਅਸ਼ਲੀਲ ਵੀਡੀਓ, ਫਿਰ ਕਰ ਦਿੱਤਾ ਸ਼ਰਮਨਾਕ ਕੰਮ
NEXT STORY