ਬਰੇਲੀ— ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀਆਂ 'ਤੇ ਅਪਰਾਧੀਆਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਾਉਂਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਇਸੇ ਕਾਰਨ ਇਸ ਰਾਜ ਦੀ ਕਾਨੂੰਨ ਵਿਵਸਥਾ ਖਰਾਬ ਹੈ। ਰਾਹੁਲ ਨੇ ਆਪਣੀ 'ਕਿਸਾਨ ਯਾਤਰਾ' ਦੌਰਾਨ ਕਿਹਾ,''ਇਹ ਅਪਰਾਧ ਉੱਪਰੋਂ ਸੁਰੱਖਿਆ ਮਿਲਣ ਕਾਰਨ ਵਧਿਆ ਹੈ। ਗੁੰਡਿਆਂ ਨੂੰ ਰਾਜ ਸਰਕਾਰ ਦੇ ਮੰਤਰੀਆਂ ਦੀ ਸੁਰੱਖਿਆ ਮਿਲ ਰਹੀ ਹੈ। ਇਸੇ ਕਾਰਨ ਯੂ.ਪੀ. ਦੀ ਕਾਨੂੰਨ ਵਿਵਸਥਾ ਖਰਾਬ ਹੈ।'' ਵਿਦਿਆਰਥਣਾਂ ਨੇ ਰਾਹੁਲ ਨੂੰ ਕੀਤੀ ਗਈ ਸ਼ਿਕਾਇਤ 'ਚ ਕਿਹਾ ਕਿ ਉਹ ਸੁਰੱਖਿਅਤ ਨਹੀਂ ਹਨ। ਗੁੰਡੇ ਉਨ੍ਹਾਂ ਨੂੰ ਰਾਹ ਜਾਂਦੇ ਪਰੇਸ਼ਾਨ ਕਰਦੇ ਹਨ ਅਤੇ ਕਈ ਵਾਰ ਤਾਂ ਉਨ੍ਹਾਂ ਨੂੰ ਚੱਲਦੀ ਗੱਡੀ 'ਚ ਖਿੱਚ ਲਿਆ ਜਾਂਦਾ ਹੈ। ਇਸ 'ਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਦੇਸ਼ ਦੀ ਕਾਨੂੰਨ-ਵਿਵਸਥਾ ਖਰਾਬ ਹੈ ਪਰ ਜੰਗਲਰਾਜ 'ਚ ਹੋਰ ਕੀ ਆਸ ਕੀਤੀ ਜਾ ਸਕਦੀ ਹੈ।
ਰਾਹੁਲ ਨੇ ਕਿਹਾ ਕਿ ਸਾਈਕਲ (ਸਪਾ ਦਾ ਚੋਣ ਨਿਸ਼ਾਨ) ਦਾ ਪਿਛਲਾ ਪਹੀਆ ਅਜੇ ਤੱਕ ਹਿਲਿਆ ਨਹੀਂ ਹੈ। ਪ੍ਰਦੇਸ਼ ਦਾ ਵਿਕਾਸ ਰੁਕਿਆ ਹੋਇਆ ਹੈ ਅਤੇ ਜਨਤਾ ਪੀੜਤ ਹੈ। ਕਾਂਗਰਸ ਨੇਤਾ ਨੇ ਸ਼ਹਿਰ 'ਚ ਰੋਡ ਸ਼ੋਅ ਵੀ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੈਂਟ ਸਥਿਤ ਮੰਦਰ 'ਚ ਦਰਸ਼ਨ ਕੀਤੇ ਅਤੇ ਗੁਰਦੁਆਰੇ 'ਚ ਮੱਥਾ ਟੇਕਿਆ। ਰਾਹੁਲ ਨੇ ਆਲਾ ਹਜਰਤ ਦੀ ਦਰਗਾਹ 'ਚ ਹਾਜ਼ਰੀ ਲਾਈ ਅਤੇ ਇਕ ਜਨਸਭਾ ਨੂੰ ਸੰਬੋਧਨ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਉਦਯੋਗਪਤੀਆਂ ਦੀ ਕਰਜ਼ ਮੁਆਫ਼ੀ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਇਕ ਵਾਰ ਫਿਰ ਘੇਰਿਆ। ਰੋਡ ਸ਼ੋਅ ਦੌਰਾਨ ਕੁਝ ਵਰਕਰਾਂ ਨੇ ਮੰਗ ਪੱਤਰ ਦੇਣ ਲਈ ਰਾਹੁਲ ਦੀ ਬੱਸ 'ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਇਸ 'ਤੇ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੇ ਜਵਾਨਾਂ ਨੇ ਉਨ੍ਹਾਂ ਨੂੰ ਦੌੜਾ ਦਿੱਤਾ।
ਚੰਗੀ ਪਰਵਰਿਸ਼ ਨਾ ਕਰ ਸਕਣ ਕਾਰਨ ਮਾਂ ਨੇ ਹੀ ਆਪਣੀ 6 ਮਹੀਨੇ ਦੀ ਬੱਚੀ ਨਾਲ ਕੀਤੀ ਸੀ ਇਹ ਘਿਨੌਣੀ ਹਰਕਤ (ਦੇਖੋ ਤਸਵੀਰਾਂ)
NEXT STORY