ਨਵੀਂ ਦਿੱਲੀ— ਦਿੱਲੀ ਪੁਲਸ ਨੇ ਰਾਜਧਾਨੀ ਦੇ ਸਵਰੂਪ ਨਗਰ ਇਲਾਕੇ 'ਚ ਗੋਲਗੱਪੇ ਖਾਣ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਦੌਰਾਨ 24 ਸਾਲ ਦੇ ਨੌਜਵਾਨ ਦੀ ਕੁੱਟਮਾਰ ਕਰਕੇ ਹੱਤਿਆ ਕਰਨ ਦੇ ਦੋਸ਼ 'ਚ 2 ਲੋਕÎਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਉੱਤਰ-ਪੱਛਮੀ ਦਿੱਲੀ ਦੇ ਸਵਰੂਪ ਨਗਰ ਇਲਾਕੇ 'ਚ 4 ਅਗਸਤ ਨੂੰ ਹੋਈ ਸੀ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ਼ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕੀਤੀ। ਉੱਤਰ-ਪੱਛਮੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਵਿਜੇ ਸਿੰਘ ਨੇ ਦੱਸਿਆ ਕਿ 4 ਅਗਸਤ ਨੂੰ ਇਰਫਾਨ ਸੜਕ ਦੇ ਕੰਢੇ ਇਕ ਰੇਹੜੀ ਵਾਲੇ ਦੇ ਕੋਲ ਗੋਲਗੱਪੇ ਖਾਣ ਪਹੁੰਚਿਆ, ਜਿੱਥੇ ਪਹਿਲਾਂ ਤੋਂ ਹੀ ਕੁਝ ਲੋਕ ਖੜ੍ਹੇ ਸਨ। ਦੋਹਾਂ ਨੇ ਗੋਲਗੱਪੇ ਵਾਲੇ ਨੂੰ ਪਹਿਲਾਂ ਗੋਲਗੱਪੇ ਦੇਣ ਨੂੰ ਕਿਹਾ। ਇਸ 'ਤੇ ਦੋਹਾਂ ਦੇ ਵਿੱਚ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਉਨ੍ਹਾਂ 'ਚੋਂ ਦੋ ਨੌਜਵਾਨਾਂ ਨੇ ਇਰਫਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਨੇੜੇ ਹੀ ਸ਼ਰਾਬ ਦੀ ਇਕ ਦੁਕਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਪੂਰੀ ਘਟਨਾ ਕੈਦ ਹੋ ਗਈ।
ਪੁਲਸ ਨੇ ਫੁਟੇਜ਼ ਦੇ ਆਧਾਰ 'ਤੇ ਹੀ ਦੋਸ਼ੀਆਂ ਦੀ ਪਛਾਣ ਸੁਨੀਲ ਅਤੇ ਲੱਕੀ ਦੇ ਰੂਪ 'ਚ ਕੀਤੀ ਹੈ। ਸੀ. ਸੀ. ਟੀ. ਵੀ. ਫੁਟੇਜ਼ 'ਚ ਦੋਹਾਂ ਨੂੰ ਇਰਫਾਨ ਨੂੰ ਉਦੋਂ ਤੱਕ ਕੁੱਟਮਾਰ ਕਰਦੇ ਦੇਖਿਆ ਗਿਆ, ਜਦੋਂ ਤੱਕ ਉਹ ਮਰ ਨਹੀਂ ਗਿਆ। ਬਾਅਦ 'ਚ ਦੋਹਾਂ ਨੇ ਇਰਫਾਨ ਨੂੰ ਉਸੇ ਹਾਲਤ 'ਚ ਥੋੜ੍ਹੀ ਦੂਰੀ 'ਤੇ ਸੁੱਟ ਦਿੱਤਾ ਅਤੇ ਫਰਾਰ ਹੋ ਗਏ। ਇਰਫਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ 'ਚ ਸਵਰੂਪ ਨਗਰ ਥਾਣੇ 'ਚ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੇ ਪਹਿਲਾਂ ਸੁਨੀਲ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੀ ਪਛਾਣ 'ਤੇ ਬਾਅਦ 'ਚ ਬੁੱਧਵਾਰ ਨੂੰ ਦੂਜੇ ਦੋਸ਼ੀ ਲੱਕੀ ਨੂੰ ਉਸ ਦੇ ਘਰੋਂ ਦਬੋਚ ਲਿਆ। ਪੁਲਸ ਦੋਸ਼ੀਆਂ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਬੇਖੌਫ ਬਦਮਾਸ਼ਾਂ ਨੇ ਨਕਦੀ ਵਾਲੀ ਵੈਨ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼, ਗਾਰਡ ਨੂੰ ਉਤਾਰਿਆ ਮੌਤ ਦੇ ਘਾਟ (ਤਸਵੀਰਾਂ)
NEXT STORY