ਗੁਜਰਾਤ ਵਿਧਾਨ ਸਭਾ ਚੋਣਾਂ 'ਚ ਜਿੱਤ ਲਈ ਭਾਜਪਾ ਦਾ 'ਮਿਸ਼ਨ 150'

You Are HereNational
Monday, March 20, 2017-3:03 PM

ਨਵੀਂ ਦਿੱਲੀ/ਗੁਜਰਾਤ— ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਪ੍ਰਚੰਡ ਜਿੱਤ ਤੋਂ ਬਾਅਦ ਭਾਜਪਾ ਨੇ ਇਸ ਸਾਲ ਅੰਤ 'ਚ ਹੋਣ ਵਾਲੀਆਂ ਗੁਜਰਾਤ ਚੋਣਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ 'ਮੋਦੀ ਲਹਿਰ' ਦੇ ਸਹਾਰੇ 'ਮਿਸ਼ਨ 150' ਹਾਸਲ ਕਰਨ ਦੀ ਪਹਿਲ ਸ਼ੁਰੂ ਕੀਤੀ ਹੈ। ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਇਸ ਬਾਰੇ ਪੁੱਛੇ ਜਾਣ 'ਤੇ ਦੱਸਿਆ ਕਿ ਗੁਜਰਾਤ ਨਿਸ਼ਚਿਤ ਤੌਰ 'ਤੇ ਸਾਡੇ ਲਈ ਮਹੱਤਵਪੂਰਨ ਹੈ। ਅਸੀਂ 'ਮਿਸ਼ਨ 150' ਰਾਹੀਂ ਗੁਜਰਾਤ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ। ਯਕੀਨੀ ਹੀ ਸਥਾਨਕ ਬਾਡੀ ਦੀਆਂ ਚੋਣਾਂ 'ਚ ਭਾਜਪਾ ਨੂੰ ਮਿਲੀ ਸਫਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਉੱਤਰ ਪ੍ਰਦੇਸ਼ ਦੀ ਤਰ੍ਹਾਂ ਹੀ ਗੁਜਰਾਤ 'ਚ ਵੀ ਅਸੀਂ ਭਰਪੂਰ ਸਫਲਤਾ ਹਾਸਲ ਕਰਨਗੇ। ਗੁਜਰਾਤ 'ਚ ਵੱਖ-ਵੱਖ ਸਥਾਨਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਪੋਸਟਰ ਲਾਏ ਜਾ ਰਹੇ ਹਨ, ਜਿਸ 'ਤੇ ਲਿਖਿਆ ਹੈ,''ਯੂ.ਪੀ. 'ਚ 325, ਗੁਜਰਾਤ 'ਚ 150।'' ਗੁਜਰਾਤ ਦੀਆਂ 182 ਮੈਂਬਰੀ ਵਿਧਾਨ ਸਭਾ 'ਚ ਇਕ ਵਾਰ ਫਿਰ ਜਿੱਤ ਹਾਸਲ ਕਰਨ ਲਈ ਭਾਜਪਾ ਮੋਦੀ ਲਹਿਰ ਦਾ ਲਾਭ ਚੁੱਕਣਾ ਚਾਹੁੰਦੀ ਹੈ। ਰਾਜ 'ਚ ਪਿਛਲੇ 19 ਸਾਲਾਂ ਤੋਂ ਭਾਜਪਾ ਸੱਤਾ 'ਚ ਹੈ।
ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਮੋਦੀ 4 ਵਾਰ ਗੁਜਰਾਤ ਦੇ ਮੁੱਖ ਮੰਤਰੀ ਰਹੇ ਸਨ। ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ, ਜਿਨ੍ਹਾਂ 'ਚੋਂ ਇਕ ਪ੍ਰਮੁੱਖ ਚੁਣੌਤੀ ਪਟੇਲ ਭਾਈਚਾਰੇ ਨੂੰ ਰਾਖਵਾਂਕਰਨ ਦੀ ਮੰਗ ਕਰਨ ਨਾਲ ਸੰਬੰਧਤ ਪਾਟੀਦਾਰ ਅੰਦੋਲਨ ਹਨ। ਇਸ ਅੰਦੋਲਨ ਦੀ ਅਗਵਾਈ ਹਾਰਦਿਕ ਪਟੇਲ ਕਰ ਰਹੇ ਹਨ। ਇਸ ਦੇ ਨਾਲ ਹੀ ਊਨਾ ਸਮੇਤ ਰਾਜ ਦੇ ਕੁਝ ਹਿੱਸਿਆਂ 'ਚ ਦਲਿਤਾਂ 'ਤੇ ਕਥਿਤ ਅੱਤਿਆਚਾਰ ਦੇ ਮਾਮਲੇ 'ਚ ਵਿਰੋਧੀ ਧਿਰ ਦੇ ਦੋਸ਼ ਅਤੇ ਉਨ੍ਹਾਂ ਨਾਲ ਜੁੜੇ ਘਟਨਾਕ੍ਰਮ ਵੀ ਇਕ ਵੱਡੀ ਚੁਣੌਤੀ ਹੈ। ਹਾਲਾਂਕਿ ਭਾਜਪਾ ਨੇਤਾ ਦਾ ਕਹਿਣਾ ਹੈ ਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਕੁਝ ਸਮੇਂ ਪਹਿਲਾਂ ਹੋਈਆਂ ਸਥਾਨਕ ਬਾਡੀਆਂ ਚੋਣਾਂ 'ਚ ਭਾਜਪਾ ਨੂੰ ਸਫਲਤਾ ਮਿਲੀ ਹੈ। ਇਸ ਲਈ ਲੋਕ ਪ੍ਰਧਾਨ ਮੰਤਰੀ ਮੋਦੀ ਦੇ 'ਸਬਕੇ ਸਾਥ, ਸਬਕਾ ਵਿਕਾਸ' ਦੀ ਪਹਿਲ ਦੇ ਨਾਲ ਹਨ।

About The Author

Disha

Disha is News Editor at Jagbani.

!-- -->