ਗੁਜਰਾਤ ਦੀ ਮਾਡਲ ਨੇ ਮਾਮੂਲੀ ਘਰੇਲੂ ਲੜਾਈ ਦੇ ਬਾਅਦ ਕੀਤੀ ਖੁਦਕੁਸ਼ੀ

You Are HereNational
Tuesday, March 21, 2017-3:27 AM

ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ ਦੀ ਮਸ਼ਹੂਰ ਮਾਡਲ ਖੁਸ਼ਬੂ ਭੱਟ ਨੇ ਕਥਿਤ ਤੌਰ 'ਤੇ ਮਾਮੂਲੀ ਘਰੇਲੂ ਲੜਾਈ ਦੇ ਬਾਅਦ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।

26 ਸਾਲਾ ਖੁਸ਼ਬੂ ਨੇ ਇਥੇ ਆਨੰਦਨਗਰ ਥਾਣਾ ਇਲਾਕੇ 'ਚ ਆਪਣੇ ਅਪਾਰਟਮੈਂਟ 'ਚ ਆਪਣੇ ਪਿਤਾ ਨਾਲ ਖਾਣਾ ਬਣਾਉਣ ਨੂੰ ਲੈ ਕੇ ਹੋਏ ਵਿਵਾਦ ਦੇ ਬਾਅਦ ਜਾਨ ਦੇ ਦਿੱਤੀ। ਇਸ ਬਾਰੇ ਪੁਲਸ ਨੂੰ ਦੇਰ ਰਾਤ ਜਾਣਕਾਰੀ ਦਿੱਤੀ ਗਈ। ਪੁਲਸ ਅਧਿਕਾਰੀ ਜੇ.ਡੀ. ਡਾਂਗਰਵਾਲਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਖੁਸ਼ਬੂ ਨੂੰ ਜ਼ਿਆਦਾ ਖਾਣਾ ਬਣਾਉਣ ਨੂੰ ਲੈ ਕੇ ਉਸ ਦੇ ਪਿਤਾ ਨੇ ਫਟਕਾਰ ਲਾਈ ਸੀ, ਜਿਸ ਦੇ ਬਾਅਦ ਉਸ ਨੇ ਨਰਾਜ਼ਗੀ 'ਚ ਆਪਣੀ ਜਾਨ ਦੇ ਦਿੱਤੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.