ਨਵੀਂ ਦਿੱਲੀ- ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਨੂੰ ਲੰਬੀ ਹੱਥੀ ਲੈਂਦੇ ਹੋਏ ਕਿਹਾ ਕਿ ਪਹਿਲੀ ਕਾਂਗਰਸ ਸਰਕਾਰ ਦੇ ਗ੍ਰਹਿ ਮੰਤਰੀ ਨੇ 'ਹਿੰਦੂ ਅੱਤਵਾਦ' ਦੀ ਗੱਲ ਕਹਿ ਕੇ ਅੱਤਵਾਦ ਵਿਰੁੱਧ ਲੜਾਈ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਅੱਜ ਜੋ ਕੁਝ ਹੋ ਰਿਹਾ ਹੈ ਉਹ ਉਸ ਦੀਆਂ ਨੀਤੀਆਂ ਦਾ ਨਤੀਜਾ ਹੈ। ਰਾਜਨਾਥ ਸਿੰਘ ਨੇ ਗੁਰਦਾਸਪੁਰ ਵਿਚ ਬੀਤੇ ਸੋਮਵਾਰ ਨੂੰ ਹੋਏ ਅੱਤਵਾਦੀ ਹਮਲੇ ਬਾਰੇ ਲੋਕ ਸਭਾ ਵਿਚ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਸਦਨ ਹੀ ਨਹੀਂ ਪੂਰਾ ਦੇਸ਼ ਉਨ੍ਹਾਂ ਦੀ ਇਸ ਗੱਲ ਨਾਲ ਸਹਿਮਤ ਹੋਵੇਗਾ ਕਿ ਅੱਤਵਾਦ ਅੱਜ ਦੇਸ਼ ਲਈ ਸਭ ਤੋਂ ਵੱਡੀ ਚੁਣੌਤੀ ਹੈ।
ਇਸ ਮੁੱਦੇ 'ਤੇ ਦੇਸ਼ ਅਤੇ ਸੰਸਦ ਵੰਡੀ ਹੋਈ ਨਹੀਂ ਹੈ, ਸਗੋਂ ਕਿ ਇਕਜੁਟ ਨਜ਼ਰ ਆਉਣੀ ਚਾਹੀਦੀ ਹੈ। ਇਕ ਪਾਸੇ ਅੱਤਵਾਦ ਵਿਰੁੱਧ ਲੜਾਈ ਵਿਚ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ ਅਤੇ ਦੂਜੇ ਪਾਸੇ ਇਸ ਗੰਭੀਰ ਮੁੱਦੇ ਦੌਰਾਨ ਸੰਸਦ ਵਿਚ ਸ਼ੋਰ-ਸ਼ਰਾਬਾ ਹੋਵੇ, ਇਸ ਨੂੰ ਦੇਸ਼ ਮਨਜ਼ੂਰ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਇਸੇ ਸਦਨ ਵਿਚ ਯੂ. ਪੀ. ਏ. ਸਰਕਾਰ ਦੇ ਗ੍ਰਹਿ ਮੰਤਰੀ ਨੇ ਹਿੰਦੂ ਅੱਤਵਾਦ ਦੀ ਗੱਲ ਕੀਤੀ ਸੀ ਤਾਂ ਕਿ ਅੱਤਵਾਦੀ ਹਮਲਿਆਂ ਦੀ ਜਾਂਚ ਦੀ ਦਿਸ਼ਾ ਬਦਲ ਦਿੱਤੀ ਜਾਵੇ ਅਤੇ ਦੇਸ਼ ਅੱਤਵਾਦ ਵਿਰੁੱਧ ਇਕਜੁਟ ਨਾ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਉਸ ਵੇਲੇ ਦੇ ਗ੍ਰਹਿ ਮੰਤਰੀ ਦੇ ਇਸ ਬਿਆਨ ਲਈ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਸਰਗਨਾ ਹਾਫਿਜ਼ ਸਈਦ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ। ਰਾਜਨਾਥ ਨੇ ਕਿਹਾ ਕਿ ਅੱਤਵਾਦ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਅੱਜ ਅੱਤਵਾਦ ਜਿਸ ਤਰ੍ਹਾਂ ਨਾਲ ਚਲ ਰਿਹਾ ਹੈ, ਇਹ ਪਿਛਲੀ ਸਰਕਾਰ ਦੀ ਨਰਮ ਨੀਤੀਆਂ ਦਾ ਨਤੀਜਾ ਹੈ।
ਇਸ ਸ਼ਾਤਰ ਲੜਕੀ ਦੇ ਅਜੀਬ ਸੀ ਕੰਮ, ਫੋਨ ਕਰ ਲੋਕਾਂ ਨੂੰ ਬੁਲਾਉਂਦੀ ਸੀ ਘਰ ਤੇ ਫਿਰ...(ਦੇਖੋ ਤਸਵੀਰਾਂ)
NEXT STORY