ਮਥੁਰਾ— ਵਿਆਹ 'ਚ ਕੁਝ ਵੱਖ ਕਰਨ ਦੀ ਇੱਛਾ 'ਚ ਸ਼ੁੱਕਰਵਾਰ ਨੂੰ ਇਕ ਜੋੜੇ ਨੇ ਆਪਣੇ ਵਿਆਹ ਦਾ ਜੈਮਾਲਾ ਪ੍ਰੋਗਰਾਮ ਹਾਟ ਏਅਰ ਬੈਲੂਨ 'ਚ ਕੀਤਾ। ਇਹ ਨਜ਼ਾਰਾ ਜੋੜੇ ਦੇ ਨਾਲ ਹੀ ਵਿਆਹ 'ਚ ਸ਼ਾਮਲ ਹੋਏ ਮਹਿਮਾਨਾਂ ਲਈ ਵੀ ਰੋਮਾਂਚਕ ਰਿਹਾ। ਇਹ ਦ੍ਰਿਸ਼ ਦੇਖ ਕੇ ਵਿਆਹ 'ਚ ਸ਼ਾਮਲ ਹੋਣ ਆਏ ਮਹਿਮਾਨਾਂ ਦੇ ਮੂੰਹ 'ਚ ਵੀ ਵਾਹ-ਵਾਹ ਨਿਕਲ ਆਈ। ਮਾਹੋਲੀ ਰੋਡ ਵਾਸੀ ਮਹੇਸ਼ ਸ਼ਰਮਾ ਨੇ ਸ਼ੁੱਕਰਵਾਰ ਨੂੰ ਵਿਆਹ ਰਚਾਇਆ। ਉਸ ਦੀ ਗਾਜ਼ੀਆਬਾਦ ਦੀ ਰਹਿਣ ਵਾਲੀ ਲਾੜੀ ਦੀ ਡਿਮਾਂਡ ਸੀ ਕਿ ਵਿਆਹ ਕੁਝ ਵੱਖ ਸਟਾਈਲ 'ਚ ਕਰਵਾਓ। ਆਪਣੀ ਹੋਣ ਵਾਲੀ ਪਤਨੀ ਦੀ ਇੱਛਾ ਪੂਰੀ ਕਰਨ ਲਈ ਮਹੇਸ਼ ਨੇ ਮੁੰਬਈ ਤੋਂ ਸਪੈਸ਼ਲ ਏਅਰ ਬੈਲੂਨ ਮੰਗਵਾਇਆ। ਮਹੇਸ਼-ਜੋਤੀ ਨੇ ਇਕ-ਦੂਜੇ ਨੂੰ ਵਰਮਾਲਾ ਇਸੇ ਬੈਲੂਨ 'ਚ ਬੈਠ ਕੇ ਪਹਿਨਾਈ।
ਏਅਰ ਬੈਲੂਨ ਨੂੰ ਕਰੀਬ 100 ਫੁੱਟ ਉੱਚਾ ਉਡਾਇਆ ਗਿਆ। ਮਹੇਸ਼ ਨੇ ਇੰਨੀ ਉੱਚਾਈ 'ਤੇ ਲਾੜੀ ਜੋਤੀ ਨੂੰ ਵਰਮਾਲਾ ਪਹਿਨਾਈ। ਮਹੇਸ਼ ਦੀ ਮਾਂ ਕਮਲੇਸ਼ ਸ਼ਰਮਾ ਅਤੇ ਪਿਤਾ ਬਾਬੂ ਲਾਲ ਸ਼ਰਮਾ ਨੇ ਦੱਸਿਆ,''ਸਾਡੀ ਹਾਰਦਿਕ ਇੱਛਾ ਸੀ ਕਿ ਸਾਡੇ ਬੇਟੇ ਦਾ ਵਿਆਹ ਇਕ ਅਨੋਖੇ ਅੰਦਾਜ ਨਾਲ ਹੋਵੇ। ਸਾਡੇ ਬੇਟੇ ਨੇ ਸਾਡੀ ਇੱਛਾ ਨੂੰ ਪੂਰਾ ਕੀਤਾ ਹੈ।'' ਮਹੇਸ਼ ਦੀ ਪਤਨੀ ਜੋਤੀ ਨੇ ਕਿਹਾ,''ਮੈਂ ਮਹੇਸ਼ ਨਾਲ ਵਿਆਹ ਕਰ ਕੇ ਬਹੁਤ ਖੁਸ਼ ਹਾਂ।''
ਪੀ. ਐੱਮ. ਮੋਦੀ ਖਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਰਾਸ਼ਟਰਪਤੀ ਕੋਲ ਪਹੁੰਚਿਆ
NEXT STORY