ਹਾਰਦਿਕ ਅਤੇ ਉਸ ਦੇ ਸਮਰਥਕਾਂ ਨੇ ਕੀਤੀ ਭਾਜਪਾ ਕੌਂਸਲਰ ਦੇ ਘਰ 'ਤੇ ਹਮਲੇ ਦੀ ਕੋਸ਼ਿਸ਼, 10 ਗ੍ਰਿਫਤਾਰ

You Are HereNational
Monday, March 20, 2017-3:32 PM

ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ 'ਚ ਪੁਲਸ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਇਕ ਨੇਤਾ ਦੇ ਘਰ 'ਤੇ ਹਮਲੇ ਦੇ ਮਾਮਲੇ 'ਚ ਹਾਰਦਿਕ ਪਟੇਲ ਅਤੇ ਉਸ ਦੇ 50 ਸਮਰਥਕਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਘੱਟੋ-ਘੱਟ 10 ਨੂੰ ਗ੍ਰਿਫਤਾਰ ਕਰ ਲਿਆ ਹੈ। ਅਹਿਮਦਾਬਾਦ ਮਹਾਨਗਰਪਾਲਿਕਾ 'ਚ ਭਾਜਪਾ ਦੇ ਕੌਂਸਲਰ ਪਰੇਸ਼ ਪਟੇਲ, ਜਿਨ੍ਹਾਂ ਨੂੰ ਰਾਜ ਦੇ ਗ੍ਰਹਿ ਮੰਤਰੀ ਪ੍ਰਦੀਪ ਜਾਡੇਜਾ ਦਾ ਕਰੀਬੀ ਮੰਨਿਆ ਜਾਂਦਾ ਹੈ, ਨੇ ਪਾਟੀਦਾਰ ਰਾਖਵਾਂਕਰਨ ਅੰਦੋਲਨ ਬਾਰੇ ਫੇਸਬੁੱਕ 'ਤੇ ਟਿੱਪਣੀ ਕੀਤੀ ਸੀ, ਜਿਸ 'ਤੇ ਇਤਰਾਜ਼ਯੋਗ ਜਵਾਬੀ ਟਿੱਪਣੀ ਕਰਨ ਵਾਲੇ ਲੋਕਾਂ ਦੇ ਖਿਲਾਫ ਉਨ੍ਹਾਂ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ।
ਇਸ 'ਤੇ ਕੁਝ ਲੋਕਾਂ ਨੂੰ ਫੜਿਆ ਗਿਆ ਸੀ। ਹਾਰਦਿਕ ਅਤੇ ਉਸ ਦੇ ਸਮਰਥਕਾਂ ਨੇ ਐਤਵਾਰ ਨੂੰ ਪਹਿਲਾਂ ਰਾਮੋਲ ਪੁਲਸ ਸਟੇਸ਼ਨ ਪੁੱਜ ਕੇ ਇਨ੍ਹਾਂ ਲੋਕਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ 'ਚ ਰਾਤ ਨੂੰ ਲਗਭਗ 2 ਵਜੇ ਸ਼੍ਰੀ ਪਟੇਲ ਦੇ ਵਸਤਰਾਲ ਸਥਿਤ ਘਰ 'ਤੇ ਹਮਲੇ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਸ ਦੇ ਆਉਣ 'ਤੇ ਆਪਣੀ ਫਾਰਚਿਊਨਰ ਕਾਰ 'ਚ ਸਵਾਰ ਹਾਰਦਿਕ ਸਮੇਤ ਹੋਰ ਫਰਾਰ ਹੋ ਗਏ, ਜਿਨ੍ਹਾਂ 'ਚੋਂ ਕਈ ਨੇ ਉੱਥੇ ਆਪਣੇ ਵਾਹਨ ਵੀ ਛੱਡ ਦਿੱਤੇ। ਪੁਲਸ ਨੇ ਇਨ੍ਹਾਂ 'ਚੋਂ 10 ਨੂੰ ਫੜ ਲਿਆ। ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਭਾਜਪਾ ਕੌਂਸਲਰ ਦੇ ਰਿਹਾਇਸ਼ੀ ਖੇਤਰ ਦੇ ਗਾਰਡ (ਸੁਰੱਖਿਆ ਕਰਮਚਾਰੀ) ਨਾਲ ਵੀ ਕੁੱਟਮਾਰ ਕੀਤੀ। ਹਾਰਦਿਕ ਨੇ ਲੋਕਾਂ ਨੂੰ ਸ਼੍ਰੀ ਪਟੇਲ ਦੇ ਘਰ 'ਤੇ ਹਮਲੇ ਲਈ ਉਕਸਾਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਮਝਿਆ ਜਾਂਦਾ ਹੈ ਕਿ ਇਹ ਮਾਮਲਾ ਸ਼ਰਤੀਆ ਜ਼ਮਾਨਤ 'ਤੇ ਛੂਟੇ ਹਾਰਦਿਕ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

About The Author

Disha

Disha is News Editor at Jagbani.

Popular News

!-- -->