ਸ਼ਿਮਲਾ— ਜੇਕਰ ਤੁਸੀਂ ਗਰਮੀ ਦੀਆਂ ਛੁੱਟੀਆਂ 'ਚ ਕੁਫਰੀ ਜਾਂ ਮਨਾਲੀ ਘੁੰਮਣ ਦਾ ਪਲਾਨ ਬਣਾਇਆ ਹੈ, ਤਾਂ ਤੁਹਾਡਾ ਸਫਰ ਹੋਰ ਵੀ ਮਜ਼ੇਦਾਰ ਹੋਣ ਵਾਲਾ ਹੈ। ਜਲਦ ਹੀ ਇੱਥੇ ਹੈਲੀਕਾਪਟਰ ਸਰਵਿਸ ਸ਼ੁਰੂ ਹੋਣ ਵਾਲੀ ਹੈ। ਕੁਫਰੀ, ਮਨਾਲੀ ਅਤੇ ਕਸੌਲੀ 'ਚ ਆਉਣ ਵਾਲੇ ਸੈਲਾਨੀ ਹੁਣ ਹੈਲੀਕਾਪਟਰ 'ਚ ਖੂਬਸੂਰਤ ਵਾਦੀਆਂ ਦੀ ਸੈਰ ਕਰ ਸਕਣਗੇ। ਸ਼ਿਮਲਾ ਦੇ ਸੈਰ ਸਪਾਟਾ ਵਿਭਾਗ ਨੇ ਇਹ ਯੋਜਨਾ ਬਣਾ ਕੇ ਸਰਕਾਰ ਨੂੰ ਭੇਜ ਦਿੱਤੀ ਹੈ। ਇਹ ਹੈਲੀਕਾਪਟਰ ਸੇਵਾ ਜੂਨ ਦੇ ਪਹਿਲੇ ਹਫਤੇ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ। ਸੈਰ ਸਪਾਟਾ ਵਿਭਾਗ ਦੀ ਇਸ ਉਡਾਣ ਲਈ ਤਿੰਨ ਕੰਪਨੀਆਂ ਨਾਲ ਗੱਲ ਵੀ ਹੋ ਚੁੱਕੀ ਹੈ।
2,500 ਰੁਪਏ ਹੋਵੇਗਾ ਕਿਰਾਇਆ
ਸੈਲਾਨੀਆਂ ਨੂੰ ਆਕਰਸ਼ਤ ਕਰਨ ਲਈ ਹੈਲੀਕਾਪਟਰ ਦਾ ਕਿਰਾਇਆ ਵੀ ਘੱਟ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। 30 ਮਿੰਟ ਦੀ ਰਾਈਡ ਲਈ 2,500 ਰੁਪਏ ਪ੍ਰਤੀ ਵਿਅਕਤੀ ਕਿਰਾਇਆ ਤੈਅ ਕੀਤਾ ਗਿਆ ਹੈ। ਹਾਲਾਂਕਿ ਸਰਕਾਰ ਕਿਰਾਏ ਨੂੰ ਹੋਰ ਘੱਟ ਕਰਨ ਲਈ ਕੰਪਨੀਆਂ ਨਾਲ ਗੱਲ ਕਰ ਰਹੀ ਹੈ। ਇਸ ਯੋਜਨਾ ਤਹਿਤ ਹੈਲੀਪੋਰਟ ਸੰਜੌਲੀ ਕੋਲ ਹੋਵੇਗਾ। ਕੁਫਰੀ 'ਚ ਸੰਜੌਲੀ ਬਾਈਪਾਸ 'ਤੇ ਅਜੇ ਇਸ ਹੈਲੀਪੋਰਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਛਰਾਬੜਾ 'ਚ ਵਿਸ਼ੇਸ਼ ਮਨਜ਼ੂਰੀ ਲੈਣ ਦੇ ਬਾਅਦ ਸੈਰ-ਸਪਾਟਾ ਸੀਜ਼ਨ 'ਚ ਇਸ ਨੂੰ ਸ਼ੁਰੂ ਕਰਨ ਦੀ ਤਿਆਰੀ ਹੈ। ਇਸ ਦਾ ਮਕਸਦ ਸੈਲਾਨੀਆਂ ਨੂੰ ਆਕਰਸ਼ਤ ਕਰਨਾ ਹੈ। ਸੈਰ ਸਪਾਟਾ ਵਿਭਾਗ ਦੇ ਨਿਰਦੇਸ਼ਕ ਨੇ ਕਿਹਾ ਕਿ ਸੂਬੇ 'ਚ ਸੈਰ ਸਪਾਟਾ ਨੂੰ ਵਾਧਾ ਦੇਣ ਲਈ 'ਜਾਇ ਆਫ ਰਾਈਡ' ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਨਾਲ ਸੂਬੇ ਦੀ ਆਮਦਨ 'ਚ ਵੀ ਵਾਧਾ ਹੋ ਸਕਦਾ ਹੈ।
ਅਨਾਜ ਮੰਡੀ 'ਚ ਲਿਫਟਿੰਗ ਨਾ ਹੋਣ ਕਾਰਨ ਮਜ਼ਦੂਰ ਪ੍ਰੇਸ਼ਾਨ (ਵੀਡੀਓ)
NEXT STORY