ਜੈਪੁਰ — ਹਨੀਪ੍ਰੀਤ ਦੀ ਭਾਲ 'ਚ ਪੁਲਸ ਨੇ ਵੀਰਵਾਰ ਨੂੰ ਰਾਜਸਥਾਨ ਦੇ ਗੰਗਾਨਗਰ 'ਚ ਛਾਪੇਮਾਰੀ ਕੀਤੀ। ਇਸ ਕਾਰਵਾਈ 'ਚ ਹਰਿਆਣਾ ਅਤੇ ਰਾਜਸਥਾਨ ਦੋਵਾਂ ਸੂਬਿਆਂ ਦੀ ਪੁਲਸ ਸ਼ਾਮਲ ਸੀ।
ਇਸ ਛਾਪੇਮਾਰੀ 'ਚ ਹਨੀਪ੍ਰੀਤ ਤਾਂ ਨਹੀਂ ਮਿਲੀ ਪਰ ਇਹ ਜਾਣਕਾਰੀ ਜ਼ਰੂਰ ਮਿਲੀ ਹੈ ਕਿ ਪੰਚਕੂਲਾ 'ਚ ਹੋਈ ਹਿੰਸਾ ਤੋਂ ਬਾਅਦ ਹਨੀਪ੍ਰੀਤ ਸਿੱਧੇ ਰਾਜਸਥਾਨ ਦੇ ਹਨੂੰਮਾਨਗੜ੍ਹ ਜੰਕਸ਼ਨ ਸਥਿਤ ਆਪਣੇ ਭਰਾ ਦੇ ਸਹੁਰੇ ਘਰ ਆਈ ਸੀ। ਇਥੇ 2 ਦਿਨ ਰਹਿਣ ਤੋਂ ਬਾਅਦ ਉਦੈਪੁਰ ਚਲੀ ਗਈ ਸੀ।
ਹਨੂੰਮਾਨਗੜ੍ਹ 'ਚ ਰਹਿ ਰਹੇ ਹਨੀਪ੍ਰੀਤ ਦੇ ਰਿਸ਼ਤੇਦਾਰ ਮਦਨ ਬਾਘਲਾ ਨੇ ਪੁੱਛਗਿੱਛ 'ਚ ਦੱਸਿਆ ਕਿ ਉਹ ਆਪਣੇ ਨਾਲ ਤਿੰਨ ਵੱਡੇ ਬੈਗ ਵੀ ਲੈ ਕੇ ਆਈ ਸੀ। ਉਹ ਹਨੂੰਮਾਨਗੜ੍ਹ ਤੋਂ ਉਦੈਪੁਰ ਗਈ ਅਤੇ ਫਿਰ ਜੈਪੁਰ ਜਾਣ ਦੀ ਵੀ ਸੂਚਨਾ ਮਿਲੀ ਸੀ।
ਹਰਿਆਣਾ ਤੋਂ ਆਈ ਪੰਚਕੂਲਾ ਪੁਲਸ ਦੀ ਵਿਸ਼ੇਸ਼ ਟੀਮ ਨੇ ਸ਼੍ਰੀਗੰਗਾਨਗਰ ਜ਼ਿਲੇ ਦੇ 100 ਪੁਲਸ ਕਰਮਚਾਰੀਆਂ ਦੀ ਸਹਾਇਤਾ ਨਾਲ ਰਾਮ ਰਹੀਮ ਦੇ ਘਰ ਅਤੇ ਡੇਰੇ ਦੀ ਤਲਾਸ਼ੀ ਲਈ। ਇਸ ਦੌਰਾਨ ਰਾਮ ਰਹੀਮ ਦੀ ਜਾਇਦਾਦ ਨਾਲ ਸਬੰਧਤ ਕਾਗਜ਼ਾਤ ਦੇਖੇ ਗਏ। ਛਾਪੇਮਾਰੀ ਦੌਰਾਨ ਪਤਾ ਲੱਗਾ ਕਿ ਸਿਰਸਾ ਦੀ ਤਰ੍ਹਾਂ ਗੁਰਸਰ ਮੋੜਿਆ ਆਸ਼ਰਮ 'ਚ ਵੀ ਗੁਪਤ ਗੁਫਾ ਹੈ।
ਰਾਮ ਰਹੀਮ ਅਤੇ ਹਨੀਪ੍ਰੀਤ ਦੇ ਪਰਿਵਾਰ ਵਾਲਿਆਂ 'ਤੇ ਰੱਖੀ ਜਾ ਰਹੀ ਹੈ ਨਜ਼ਰ
ਸੀਨੀਅਰ ਪੁਲਸ ਅਧਿਕਾਰੀਆਂ ਦੇ ਅਨੁਸਾਰ ਰਾਮ ਰਹੀਮ ਦੀ ਪਤਨੀ, ਮਾਂ, ਬੇਟਾ-ਨੂੰਹ, ਬੇਟੀ-ਜਵਾਈ ਸਾਰੇ ਗੁਰਸਰ ਮੋੜੀਆ ਸਥਿਤ ਆਪਣੇ ਪੁਸ਼ਤੈਣੀ ਘਰ 'ਚ ਰਹਿ ਰਹੇ ਹਨ। ਸ਼੍ਰੀਗੰਗਾਨਗਰ ਪੁਲਸ ਲਗਾਤਾਰ ਪਰਿਵਾਰ 'ਤੇ ਨਿਗਰਾਨੀ ਰੱਖ ਰਹੀ ਹੈ।
ਰਾਮ ਰਹੀਮ ਦੀ ਹਨੀਪ੍ਰੀਤ ਦਾ ਭਾਲ 'ਚ ਥਾਂ-ਥਾਂ ਛਾਪੇਮਾਰੀ ਕਰ ਰਹੀ ਪੁਲਸ ਦੇ ਹੱਥ ਅਜੇ ਵੀ ਖਾਲੀ ਹਨ। ਰਾਮ ਰਹੀਮ ਦੇ ਤਿੰਨ ਬ੍ਰੀਫਕੇਸ ਬੈਗ, ਲੈਪਟਾਪ, ਮੋਬਾਈਲ ਅਤੇ ਡਾਇਰੀ, ਜਿਨ੍ਹਾਂ 'ਚ ਰਾਮ ਰਹੀਮ ਦੇ ਕਾਰਨਾਮਿਆਂ ਦੇ ਸਬੂਤ ਹਨ। ਵੀਰਵਾਰ ਦੀ ਛਾਪੇਮਾਰੀ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਸਬੂਤਾਂ ਨੂੰ ਥਾਂ-ਥਾਂ ਲੈ ਕੇ ਭਟਕ ਰਹੀ ਹੈ ਹਨੀਪ੍ਰੀਤ ਜਾਂ ਕਿਤੇ ਛੁਪਾ ਦਿੱਤੇ ਹਨ...?
ਹਨੀਪ੍ਰੀਤ ਦੇ ਕੋਲ ਮੌਜੂਦ ਮੋਬਾਈਲ 'ਚ ਰਾਮ ਰਹੀਮ ਦੀਆਂ ਕਈ ਵੱਡੇ ਨੇਤਾਵਾਂ ਦੇ ਨਾਲ ਕਾਲ ਰਿਕਾਡਿੰਗ ਮੌਜੂਦ ਹਨ। ਉਸਦੀ ਪਰਸਨਲ ਡਾਇਰੀ 'ਚ ਕਈ ਵੱਡੇ ਨੇਤਾਵਾਂ ਅਤੇ ਰਸੂਖ ਵਾਲਿਆਂ ਦੇ ਫੋਨ ਨੰਬਰ ਮੌਜੂਦ ਹਨ। ਇਸ ਡਾਇਰੀ 'ਚ ਰੁਪਇਆ ਦਾ ਲੈਣ-ਦੇਣ, ਮੀੰਿਟਗ, ਫੰਡ ਆਦਿ ਦੀ ਜਾਣਕਾਰੀ ਮੌਜੂਦ ਹੈ, ਜੋ ਕਿ ਪੁਲਸ ਦੇ ਬਹੁਤ ਕੰਮ ਆ ਸਕਦੀ ਹੈ। ਸੂਤਰਾਂ ਅਨੁਸਾਰ ਰਾਮ ਰਹੀਮ ਹਰ ਵੱਡੇ ਜਾਂ ਰਸੂਖ ਵਾਲੇ ਬੰਦੇ ਨਾਲ ਕੀਤੀ ਗੱਲਬਾਤ ਰਿਕਾਰਡ ਕਰ ਲੈਂਦੇ ਸਨ। ਵਿਧਾਨ ਸਭਾ ਚੋਣਾਂ ਦੌਰਾਨ ਕਈ ਵੱਡੇ ਨੇਤਾਵਾਂ ਨਾਲ ਹੋਈ ਗੱਲਬਾਤ ਅਤੇ ਲੈਣ-ਦੇਣ ਦਾ ਬਿਓਰਾ ਵੀ ਮੋਬਾਈਲ 'ਚ ਮੌਜੂਦ ਹੋਣ ਦੀ ਖਬਰ ਹੈ।
ਏਜੰਸੀਆਂ ਨੂੰ ਸ਼ੱਕ ਹੈ ਕਿ ਆਪਣੇ ਆਪ ਨੂੰ ਪਿਸਦਾ ਦੇਖ ਕੇ ਕਿਤੇ ਹਨੀਪ੍ਰੀਤ ਨੇਪਾਲ ਦੇ ਰਸਤੇ ਚੀਨ ਨਾ ਭੱਜ ਜਾਵੇ। ਹਨੀਪ੍ਰੀਤ ਅਜੇ ਤੱਕ ਕਿਤੇ ਇਕ ਠਿਕਾਣੇ 'ਤੇ ਟਿਕ ਕੇ ਨਹੀਂ ਰਹੀ, ਉਹ ਲਗਾਤਾਰ ਆਪਣੇ ਠਿਕਾਣੇ ਬਦਲ ਰਹੀ ਹੈ।
ਭੇਸ ਬਦਲਣ 'ਚ ਮਾਹਰ ਹਨੀਪ੍ਰੀਤ ਨੂੰ ਫੜਣ ਲਈ ਭਾਰਤੀ ਏਜੰਸੀਆਂ ਨੇ ਉਸਦੇ ਵੱਖ-ਵੱਖ ਤਰ੍ਹਾਂ ਦੇ ਭੇਸ ਅਤੇ ਤਸਵੀਰਾਂ ਭੇਜ ਦਿੱਤੀਆਂ ਹਨ। ਰੇਡੀਓ 'ਤੇ ਵੀ ਅਨਾਊਂਸਮੈਂਟ ਹੋ ਰਿਹਾ ਹੈ। ਨੇਪਾਲ 'ਚ ਵੀ ਪੁਲਸ ਅਤੇ ਏਜੰਸੀਆਂ ਚੱਪੇ-ਚੱਪੇ ਦੀ ਤਲਾਸ਼ੀ ਲੈ ਰਹੀਆਂ ਹਨ।
ਗੁਰੂਗ੍ਰਾਮ ਪੁਲਸ ਨੇ ਪਿੰਟੋ ਪਰਿਵਾਰ ਨੂੰ ਭੇਜਿਆ ਸੰਮੰਨ, 26 ਸਤੰਬਰ ਨੂੰ ਹੋਵੇਗੀ ਪੁੱਛ-ਗਿੱਛ
NEXT STORY