ਗੰਗਾਨਗਰ— ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਦੀ ਤਲਾਸ਼ 'ਚ ਰਾਜਸਥਾਨ ਦੇ ਗੰਗਾਨਗਰ ਪੁੱਜੀ ਹਰਿਆਣਾ ਪੁਲਸ ਦੀ ਐਨ.ਆਈ.ਟੀ.-5 ਨੂੰ ਹਨੀਪ੍ਰੀਤ ਦੇ ਬਿਨਾਂ ਹੀ ਵਾਪਸ ਆਉਣਾ ਪਿਆ। ਐੱਸ.ਆਈ.ਟੀ. ਹੈੱਡ ਮੁਕੇਸ਼ ਮਲਹੋਤਰਾ ਦੀ ਅਗਵਾਈ 'ਚ ਗੰਗਾਨਗਰ ਦੇ ਸ਼੍ਰੀ ਗੁਰੂਸਰ ਮੋਡੀਆ 'ਚ ਟੀਮ ਨੇ ਛਾਪੇਮਾਰੀ ਕੀਤੀ।
ਕਰੀਬ 2 ਘੰਟੇ ਤੱਕ ਐੱਸ.ਆਈ.ਟੀ. ਨੇ ਸਥਾਨਕ ਡੇਰੇ ਦੇ ਗਰਲਜ਼ ਹੋਸਟਲ ਨੂੰ ਘੇਰੇ ਰੱਖਿਆ ਪਰ ਹਨੀਪ੍ਰੀਤ ਉਨ੍ਹਾਂ ਨੂੰ ਨਹੀਂ ਮਿਲੀ। ਹਾਲਾਂਕਿ ਐੱਸ.ਆਈ.ਟੀ. ਦੇ ਹੱਥ ਹਨੀਪ੍ਰੀਤ ਦੇ ਖਿਲਾਫ ਕਈ ਅਹਿਮ ਸਬੂਤ ਮਿਲੇ ਹਨ, ਜਿਨ੍ਹਾਂ ਨੂੰ ਲੈ ਕੇ ਐੱਸ.ਆਈ.ਟੀ. ਜਲਦ ਹੀ ਚੰਡੀਗੜ੍ਹ ਆਏਗੀ। ਜ਼ਿਕਰਯੋਗ ਹੈ ਕਿ ਰਾਮ ਰਹੀਮ ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਨੂੰ ਹਨੀਪ੍ਰੀਤ ਦੇ ਸ਼੍ਰੀਗੰਗਾਨਗਰ 'ਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ।
ਮਮਤਾ ਸਰਕਾਰ ਨੂੰ ਹਾਈਕੋਰਟ ਤੋਂ ਝਟਕਾ, ਮੁਹਰੱਮ ਦੇ ਦਿਨ ਮੂਰਤੀ ਵਿਸਰਜਨ ਤੋਂ ਰੋਕ ਹਟਾਈ
NEXT STORY