ਨਵੀਂ ਦਿੱਲੀ— ਘਰਾਂ 'ਚ ਨੌਕਰਾਣੀਆਂ ਨੂੰ ਰੱਖਣਾ ਆਮ ਗੱਲ ਹੋ ਗਈ ਹੈ ਪਰ ਕਈ ਵਾਰ ਇਨ੍ਹਾਂ ਦੇ ਕਾਰਨ ਹੀ ਮਾਲਕਾਂ ਨੂੰ ਵੱਡੀਆਂ-ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਦੀ ਭੱਜਦੌੜ 'ਚ ਜਿੱਥੇ ਲੋਕ ਆਪਣੇ ਘਰ ਅਤੇ ਬੱਚਿਆਂ ਨੂੰ ਨੌਕਰਾਣੀ ਦੇ ਹਵਾਲੇ ਛੱਡ ਜਾਂਦੇ ਹਨ, ਉਥੇ ਹੀ ਕਈ ਨੌਕਰਾਣੀਆਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਇੱਕਲੇਪਣ ਦਾ ਫਾਇਦਾ ਉਠਾ ਕੇ ਬੱਚਿਆਂ ਸਮੇਤ ਘਰ 'ਚ ਕਈ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਹਨ। ਅਜਿਹੇ 'ਚ ਨੌਕਰਾਂ ਦੀ ਚੋਣ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ। ਪਰਿਵਾਰ ਅਤੇ ਨੌਕਰਾਣੀ ਦੇ ਵਿੱਚ ਦੇ ਰਿਸ਼ਤੇ 'ਤੇ ਬਣੀ ਇਕ ਵੀਡੀਓ ਸੋਸ਼ਲ ਸਾਈਟ 'ਤੇ ਇਨ੍ਹੀਂ ਦਿਨੀਂ ਖੂਬ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਜੋ ਵੀਡੀਓ ਵਾਇਰਲ ਹੋਈ ਹੈ ਇਸ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨੌਕਰਾਣੀ ਬੌਸ ਨੂੰ ਫਸਾਉਂਦੀ ਹੈ। ਵੀਡੀਓ 'ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਨੌਕਰਾਣੀ ਦੀ ਗਲਤੀ ਫੜੇ ਜਾਣ ਤੋਂ ਬਾਅਦ ਘਰ ਦਾ ਮਾਲਕ ਪੁਲਸ ਨੂੰ ਫੋਨ ਕਰਦਾ ਹੈ ਅਤੇ ਉਸ ਨੂੰ ਫੜ ਕੇ ਲਿਜਾਣ ਦੀ ਗੱਲ ਕਰਦਾ ਹੈ। ਇਸ ਤੋਂ ਬਾਅਦ ਆਪਣਾ ਬਚਾਅ ਕਰਨ ਦੇ ਲਈ ਔਰਤ ਮਾਲਕ ਨੂੰ ਕਹਿੰਦੀ ਹੈ, ''ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ।'' ਫਿਰ ਪੁਲਸ ਦੇ ਆਉਣ 'ਤੇ ਉਹ ਮਾਲਕ ਨੂੰ ਫਸਾ ਦਿੰਦੀ ਹੈ।
ਸੁਸ਼ਮਾ ਸਵਰਾਜ ਨੂੰ ਮਿਲਣ ਏਮਜ਼ ਪਹੁੰਚੇ ਰਾਹੁਲ ਗਾਂਧੀ
NEXT STORY