ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿੰਨੇ ਲੋਕਪ੍ਰਿਯ ਹਨ, ਇਸ ਦਾ ਅੰਦਾਜਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਜਵਾਨ ਤੋਂ ਲੈ ਕੇ ਬੱਚੇ ਤੱਕ ਪਸੰਦ ਕਰਦੇ ਹਨ। ਉੱਥੇ ਹੀ ਮੋਦੀ ਦੀ ਲੋਕਪ੍ਰਿਯਤਾ ਦਾ ਫਾਇਦਾ ਆਕਾਸ਼ਵਾਣੀ ਨੂੰ ਵੀ ਹੋਇਆ ਹੈ। ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਨਾਲ ਆਕਾਸ਼ਵਾਣੀ ਨੇ ਪਿਛਲੇ 2 ਸਾਲਾਂ 'ਚ ਲਗਭਗ 10 ਕਰੋੜ ਰੁਪਏ ਕਮਾਏ ਹਨ। ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਰਾਜਵਰਧਨ ਰਾਠੌੜ ਨੇ ਅੱਜ ਯਾਨੀ ਬੁੱਧਵਾਰ ਨੂੰ ਲੋਕ ਸਭਾ 'ਚ ਇਕ ਲਿਖਤੀ ਪ੍ਰਸ਼ਨ ਦੇ ਉੱਤਰ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 2 ਸਾਲਾਂ 'ਚ 9 ਕਰੋੜ 22 ਲੱਖ 480 ਰੁਪਏ ਦੀ ਆਮਦਨ ਹੋਈ ਹੈ। ਉਨ੍ਹਾਂ ਨੇ ਕਿਹਾ ਕਿ 'ਮਨ ਕੀ ਬਾਤ' ਨਾਲ ਆਕਾਸ਼ਵਾਣੀ ਨੂੰ ਸਾਲ 2015-16 'ਚ ਚਾਰ ਕਰੋੜ 78 ਲੱਖ 22 ਹਜ਼ਾਰ 480 ਰੁਪਏ ਅਤੇ ਸਾਲ 2016-17 'ਚ 5 ਕਰੋੜ 19 ਲੱਖ ਰੁਪਏ ਮਾਲੀਆ ਦੀ ਪ੍ਰਾਪਤੀ ਹੋਈ।
ਰਾਠੌੜ ਨੇ ਦੱਸਿਆ ਕਿ 'ਮਨ ਕੀ ਬਾਤ' ਦੇ ਪ੍ਰਸਾਰਨ ਦੇ ਤੁਰੰਤ ਬਾਅਦ ਆਕਾਸ਼ਵਾਣੀ ਦੇ ਗੈਰ-ਹਿੰਦੀ ਰਾਜਧਾਨੀ ਕੇਂਦਰਾਂ ਤੋਂ ਉਸੇ ਦਿਨ 18 ਭਾਸ਼ਾਵਾਂ ਅਤੇ 33 ਬੋਲੀਆਂ 'ਚ ਖੇਤਰੀ ਅਨੁਵਾਦ ਕੀਤਾ ਜਾਂਦਾ ਹੈ। ਵੱਖ-ਵੱਖ ਖੇਤਰੀ ਨੈੱਟਵਰਕਾਂ 'ਤੇ ਖੇਤਰੀ ਭਾਸ਼ਾ ਦਾ ਪ੍ਰਸਾਰਨ ਕੀਤੇ ਜਾਣ ਦੇ ਦਿਨ ਹੀ ਸ਼ਾਮ 8 ਵਜੇ ਉਨ੍ਹਾਂ ਦਾ ਦੁਬਾਰਾ ਪ੍ਰਸਾਰਨ ਵੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਆਕਾਸ਼ਵਾਣੀ ਦਿੱਲੀ 'ਮਨ ਕੀ ਬਾਤ' ਦਾ ਅੰਗਰੇਜ਼ੀ ਅਤੇ ਸੰਸਕ੍ਰਿਤ ਭਾਸ਼ਾ 'ਚ ਵੀ ਪ੍ਰਸਾਰਨ ਕਰਦੀ ਹੈ।
ਇਰਾਕ ਮਾਮਲੇ 'ਚ ਮੁਆਫੀ ਮੰਗੇ ਸੁਸ਼ਮਾ ਸਵਰਾਜ : ਬਾਜਵਾ (ਵੀਡੀਓ)
NEXT STORY