ਨਵੀਂ ਦਿੱਲੀ- ਘਰਾਂ 'ਚ ਪਤੀ-ਪਤਨੀ ਵਿਚਾਲੇ ਛੋਟੀ-ਛੋਟੀ ਗੱਲ ਨੂੰ ਲੈ ਕੇ ਲੜਾਈ-ਝਗੜੇ ਹੁੰਦੇ ਰਹਿੰਦੇ ਹਨ। ਇਹ ਲੜਾਈ-ਝਗੜੇ ਕਈ ਵਾਰ ਭਿਆਨਕ ਰੂਪ ਧਾਰਨ ਕਰ ਲੈਂਦੇ ਹਨ। ਗੁੱਸੇ ਵਿਚ ਇਨਸਾਨ ਕਈ ਵਾਰ ਅਜਿਹਾ ਕਦਮ ਚੁੱਕ ਲੈਂਦੇ ਹੈ, ਜਿਸ ਤੋਂ ਬਾਅਦ ਉਸ ਕੋਲ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਰਹਿ ਜਾਂਦਾ ਹੈ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਦਿੱਲੀ ਦੇ ਇੰਦਰਪੁਰੀ ਇਲਾਕੇ 'ਚ। ਜਿੱਥੇ ਇਕ ਪਤਨੀ ਨੇ ਆਪਣੇ ਪਤੀ ਨੂੰ ਰੋਟੀ ਦੀ ਥਾਂ ਦਾਲ-ਚਾਵਲ ਪਰੋਸ ਦਿੱਤੇ, ਜਿਸ ਕਾਰਨ ਗੁੱਸੇ 'ਚ ਆਏ ਪਤੀ ਨੇ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਪਤੀ-ਪਤਨੀ ਨੇਪਾਲ ਦੇ ਰਹਿਣ ਵਾਲੇ ਹਨ। ਪੁਲਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਨੇਪਾਲ ਦੇ ਕਾਠਮੰਡੂ ਵਿਚ ਰਹਿਣ ਵਾਲੇ ਬਹਾਦੁਰ ਅਤੇ ਉਸ ਦੀ ਪਤਨੀ ਲਕਸ਼ਮੀ ਇੰਦਰਪੁਰੀ ਵਿਚ ਇਕ ਕਿਰਾਏ ਦੇ ਮਕਾਨ 'ਚ ਰਹਿੰਦੇ ਰਹੇ ਸਨ। ਬਹਾਦੁਰ ਇੱਥੇ ਸਕਿਓਰਿਟੀ ਗਾਰਡ ਦੀ ਨੌਕਰੀ ਕਰਦਾ ਸੀ। ਐਤਵਾਰ ਦੀ ਦੁਪਹਿਰ ਨੂੰ ਬਹਾਦੁਰ ਦੁਪਹਿਰ ਦੇ ਸਮੇਂ ਰੋਟੀ ਖਾਣ ਲਈ ਘਰ ਆਇਆ ਅਤੇ ਉਸ ਨੇ ਆਪਣੀ ਪਤਨੀ ਤੋਂ ਰੋਟੀ ਮੰਗੀ ਪਰ ਪਤਨੀ ਪਹਿਲਾਂ ਤੋਂ ਹੀ ਦਾਲ-ਚਾਵਲ ਬਣਾ ਚੁੱਕੀ ਸੀ, ਇਸ ਲਈ ਉਸ ਨੇ ਪਤੀ ਦੇ ਅੱਗੇ ਦਾਲ-ਚਾਵਲ ਰੱਖ ਦਿੱਤੇ। ਥਾਲੀ ਵਿਚ ਰੋਟੀ ਨਾ ਦੇਖ ਕੇ ਪਤੀ ਨੂੰ ਗੁੱਸਾ ਆ ਗਿਆ।
ਜਿਸ ਕਾਰਨ ਦੋਹਾਂ ਵਿਚ ਝਗੜਾ ਹੋਣ ਲੱਗ ਪਿਆ। ਗੱਲ ਇੰਨੀ ਵਧ ਗਈ ਕਿ ਉਸ ਨੇ ਥਾਲੀ ਚੁੱਕ ਕੇ ਸੁੱਟ ਦਿੱਤੀ ਅਤੇ ਪਤਨੀ ਨੂੰ ਕੁੱਟਣ ਲੱਗ ਪਿਆ। ਪਤੀ ਬਹਾਦੁਰ ਨੇ ਗੁੱਸੇ 'ਚ ਲੋਹੇ ਦੀ ਰਾਡ ਨਾਲ ਆਪਣੀ ਪਤਨੀ ਲਕਸ਼ਮੀ 'ਤੇ ਵਾਰ ਕਰ ਦਿੱਤੇ। ਜਿਸ ਕਾਰਨ ਪਤਨੀ ਦੇ ਸਿਰ 'ਚ ਡੂੰਘੀ ਸੱਟ ਲੱਗ ਗਈ। ਖੂਨ ਨਾਲ ਲਹੂ-ਲੁਹਾਨ ਹੋ ਕੇ ਉਹ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ।
ਦਾਊਦ ਇਬਰਾਹਿਮ ਦੀ ਭੈਣ ਦਾ ਕਿਰਦਾਰ ਨਿਭਾਏਗੀ ਸੋਨਾਕਸ਼ੀ ਸਿਨਹਾ
NEXT STORY