ਪੰਚਕੂਲਾ- ਪੰਚਕੂਲਾ 'ਚ ਇਕ ਬਾਪ ਵਲੋਂ ਆਪਣੀ ਧੀਆਂ ਅਤੇ ਪਤਨੀ ਨੂੰ ਗੋਲੀ ਮਾਰ ਕੇ ਖੁਦ ਫਾਂਸੀ ਲਾ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਬਾਰੇ ਹੈਰਾਨ ਕਰਦਾ ਸੱਚ ਸਾਹਮਣੇ ਆਇਆ ਹੈ। ਘਰ ਦੇ ਮੁਖੀ ਨੀਰਜ ਨੇ ਪਹਿਲਾਂ ਆਪਣੀਆਂ ਤਿੰਨੋਂ ਧੀਆਂ ਅਤੇ ਪਤਨੀ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਿਰ ਖੁਦ ਨੂੰ ਫਾਂਸੀ ਲੈ ਕੇ ਖੁਦਕੁਸ਼ੀ ਕਰ ਲਈ। ਇਸ ਸਮੂਹਕ ਮੌਤ ਦੀ ਵਜ੍ਹਾਂ ਪਤੀ ਵਲੋਂ ਆਪਣੀਆਂ ਤਿੰਨੋਂ ਧੀਆਂ ਨੂੰ ਬੋਝ ਮੰਨਣਾ ਦੱਸਿਆ ਜਾ ਰਿਹਾ ਹੈ।
ਪਰਿਵਾਰ ਵਿਚ ਆਰਥਿਕ ਤੰਗੀ ਵੀ ਮੌਤ ਦਾ ਕਾਰਨ ਦੱਸੀ ਜਾ ਰਹੀ ਹੈ। ਜਿਸ ਕਾਰਨ ਪਿਤਾ ਪ੍ਰੇਸ਼ਾਨ ਰਹਿੰਦਾ ਸੀ। ਇਸ ਘਟਨਾ ਦਾ ਖੁਲਾਸਾ ਉਸ ਵੇਲੇ ਹੋਏ ਜਦੋਂ ਛੱਤ 'ਤੇ ਸੌਂ ਰਿਹਾ ਮ੍ਰਿਤਕ ਨੀਰਜ ਦਾ ਭਰਾ ਹੇਠਾਂ ਆਇਆ ਅਤੇ ਉਸ ਨੇ ਸਾਰਿਆਂ ਨੂੰ ਮ੍ਰਿਤਕ ਦੇਖਿਆ। ਦੱਸਿਆ ਜਾ ਰਿਹਾ ਹੈ ਕਿ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਵਾਸੀ ਇਹ ਪਰਿਵਾਰ ਇੱਥੇ ਕਿਰਾਏ 'ਤੇ ਰਹਿੰਦਾ ਸੀ ਅਤੇ ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਆਇਹ ਵਾਰਦਾਤ ਪੰਚਕੂਲਾ ਦੇ ਸੈਕਟਰ-12 'ਚ ਵਾਪਰੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਵਿਦੇਸ਼ੀ ਮੇਮ ਦੇ ਬੈਠੀ ਦੇਸੀ ਮੁੰਡੇ ਨੂੰ ਦਿਲ ਪਰ ਵਿਆਹ ਬਣਿਆ ਦੋਹਾਂ 'ਚ ਮੁਸੀਬਤ
NEXT STORY