ਅਹਿਮਦਾਬਾਦ— ਗੁਜਰਾਤ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵਡੋਦਰਾ ਦਾ ਸਾਬਕਾ ਕੌਂਸਲਰ ਅਦਾਲਤ 'ਚ ਕਹਿੰਦਾ ਹੈ ਕਿ ਉਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਦੇ ਮੁੱਖ ਮੰਤਰੀ ਨਾਲ ਚੰਗੇ ਸੰਬੰਧ ਹਨ ਅਤੇ ਇਸ ਆਧਾਰ 'ਤੇ ਉਸ ਨੂੰ ਜ਼ਮਾਨਤ ਦਿੱਤੀ ਜਾਵੇ। ਇੰਨਾ ਹੀ ਨਹੀਂ ਸਾਬਕਾ ਕੌਂਸਲਰ ਹਾਸ਼ਿਤ ਤਲਾਤੀ ਨੇ ਕੋਰਟ ਦੇ ਸਾਹਮਣੇ ਕੁਝ ਫੋਟੋ ਵੀ ਪੇਸ਼ ਕੀਤੇ, ਜਿਸ 'ਚ ਉਹ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨਾਲ ਹਨ। ਹਾਲਾਂਕਿ ਕੋਰਟ ਨੇ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ।
ਆਪਣੀ ਜ਼ਮਾਨਤ ਪਟੀਸ਼ਨ 'ਚ ਤਲਾਤੀ ਨੇ ਲਿਖਿਆ,''ਮੈਂ ਇਕ ਬਿਜ਼ਨੈੱਸਮੈਨ ਹਾਂ ਅਤੇ ਕਈ ਸਾਲਾਂ ਤੋਂ ਭਾਜਪਾ 'ਚ ਸ਼ਾਮਲ ਹਾਂ। ਰਾਜਨੀਤੀ 'ਚ ਮੇਰੀਆਂ ਜੜ੍ਹਾਂ ਮਜ਼ਬੂਤ ਹਨ ਅਤੇ ਭਾਜਪਾ ਕੌਂਸਲਰ ਚੁਣਿਆ ਗਿਆ ਸੀ। ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਮੇਰੇ ਚੰਗੇ ਸੰਬੰਧ ਹਨ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨਾਲ ਵੀ ਚੰਗੇ ਸੰਬੰਧ ਹਨ। ਮੈਂ ਅਜਿਹਾ ਇਨਸਾਨ ਨਹੀਂ ਜੋ ਟ੍ਰਾਇਲ ਦੌਰਾਨ ਫਰਾਰ ਹੋ ਜਾਵੇ। ਹਾਸ਼ਿਤ 'ਤੇ ਸੀ.ਆਈ.ਡੀ. ਨੇ ਹਾਲ ਹੀ 'ਚ ਕਰੋੜਾਂ ਰੁਪਏ ਦੀ ਜਾਲਸਾਜ਼ੀ ਦਾ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਅਦਾਲਤ 'ਚ ਪੇਸ਼ੀ ਸੀ। ਉਸ ਨੇ ਅਦਾਲਤ 'ਚ ਜ਼ਮਾਨਤ ਲਈ ਪਟੀਸ਼ਨ ਪਾਈ ਸੀ।
ਪੀ.ਐੱਮ. ਮੋਦੀ ਨੇ ਟਵੀਟ ਕਰ ਕੇ ਜਨਤਾ ਤੋਂ ਕੀਤੀ ਇਕ ਖਾਸ ਅਪੀਲ
NEXT STORY