ਫਤਿਹਪੁਰ— ਭਾਜਪਾ ਸੰਸਦ ਮੈਂਬਰ ਅਤੇ ਫਾਇਰ ਬਰਾਂਡ ਨੇਤਾ ਸਾਕਸ਼ੀ ਮਹਾਰਾਜ ਫਤਿਹਪੁਰ ਦੇ ਸ਼ਿਵਪੁਰ ਪਿੰਡ ਪੁੱਜੇ। ਜਿੱਥੇ ਉਨ੍ਹਾਂ ਨੇ ਭਾਜਪਾ ਵਰਕਰਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ। ਇਸੇ ਦੌਰਾਨ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਆਪਣੇ ਵਿਰੋਧੀਆਂ 'ਤੇ ਜੰਮ ਕੇ ਨਿਸ਼ਾਨਾ ਸਾਧਿਆ ਅਤੇ ਬਸਪਾ ਸੁਪਰੀਮੋ ਮਾਇਆਵਤੀ 'ਤੇ ਵੀ ਹਮਲਾ ਕੀਤਾ। ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਬਸਪਾ ਸੁਪਰੀਮੋ ਮਾਇਆਵਤੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਂਝ ਤਾਂ ਭੈਣ ਕੁਮਾਰੀ ਮਾਇਆਵਤੀ ਕੁਆਰੀ ਹੈ ਤਾਂ ਟਿਕਟ ਲਈ ਕਰੋੜਾਂ ਰੁਪਏ ਲੈਂਦੀ ਹੈ ਜੇਕਰ ਮਾਇਆਵਤੀ ਵਿਆਹੀ ਹੁੰਦੀ ਤਾਂ ਟਿਕਟ ਵੇਚਣ ਦੇ ਕਿੰਨੇ ਪੈਸੇ ਲੈਂਦੀ। ਇਸ ਦੇ ਨਾਲ ਹੀ ਸਾਕਸ਼ੀ ਮਹਾਰਾਜ ਨੇ ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਸਪਾ 'ਚ ਇਸ ਸਮੇਂ ਟਿਕਟ ਦੇ ਨਾਂ 'ਤੇ 7 ਕਰੋੜ, 5 ਕਰੋੜ, 4 ਕਰੋੜ ਵਸੂਲ ਕੀਤੇ ਜਾ ਰਹੇ ਹਨ। ਜਿਸ ਕਾਰਨ ਵੱਡੇ-ਵੱਡੇ ਨੇਤਾ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਹਨ।
ਪਾਕਿਸਤਾਨ ਦੀ ਨਾਪਾਕ ਹਰਕਤ 'ਤੇ ਨਿਸ਼ਾਨਾ ਸਾਧਦੇ ਹੋਏ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਪਾਕਿਸਤਾਨ ਉਸ ਕੁੱਤੇ ਦੀ ਪੂਛ ਦੀ ਤਰ੍ਹਾਂ ਹੈ, ਜਿਸ ਨੂੰ ਭਾਵੇਂ ਜਿੰਨੇ ਸਾਲਾਂ ਤੱਕ ਉਸ ਦੀ ਪੂਛ ਤੋਂ ਡੰਡਾ ਬੰਨ੍ਹ ਕੇ ਰੱਖ ਲਵੋ ਪਰ ਉਹ ਪੂਛ ਸਿੱਧੀ ਨਹੀਂ ਹੋ ਸਕਦੀ। ਉਸ ਪੂਛ ਨੂੰ ਸਿੱਧਾ ਕਰਨ ਦਾ ਮੰਤਰ ਸਾਕਸ਼ੀ ਮਹਾਰਾਜ ਕੋਲ ਹੈ। ਉਹ ਮੰਤਰ ਹੈ ਚਾਕੂ ਲੈ ਕੇ ਪੂਛ ਨੂੰ ਕੱਟ ਦਿਓ, ਪੂਛ ਸਿੱਧੀ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਸਿੱਧਾ ਕਰਨ ਲਈ ਬਲੋਚਿਸਤਾਨ ਨੂੰ ਵੱਖ ਕਰਨਾ ਹੀ ਪਵੇਗਾ। ਪੀ.ਓ.ਕੇ. 'ਚ ਅੱਤਵਾਦੀਆਂ ਦੇ ਠਿਕਾਣੇ 'ਤੇ ਹਮਲਾ ਕਰਨਾ ਪਵੇਗਾ। ਅੱਤਵਾਦੀਆਂ ਦੇ ਠਿਕਾਣੇ ਨੂੰ ਢਾਹੁਣਾ ਹੀ ਪਵੇਗਾ। ਨਾਲ ਹੀ ਕਿਹਾ ਕਿ ਉੜੀ 'ਚ ਜਿੰਨਾ ਵੱਡਾ ਤਾਂਡਵ ਹੋਇਆ ਹੈ ਉਹ ਬਰਦਾਸ਼ਤ ਕਰਨ ਦੀ ਸੀਮਾ ਤੋਂ ਬਾਹਰ ਹੈ। ਸਾਡੀਆਂ ਤਿੰਨੋਂ ਸੈਨਾਵਾਂ ਦੇ ਪ੍ਰਮੁੱਖ ਪ੍ਰਧਾਨ ਮੰਤਰੀ ਦੇ ਆਦੇਸ਼ ਦੀ ਉਡੀਕ ਕਰ ਰਹੇ ਹਨ। ਪ੍ਰਧਾਨ ਮੰਤਰੀ ਤੋਂ ਜਿਵੇਂ ਹੀ ਉਨ੍ਹਾਂ ਨੂੰ ਆਦੇਸ਼ ਮਿਲਦਾ ਹੈ 24 ਘੰਟਿਆਂ ਦੇ ਅੰਦਰ ਵਿਸ਼ਵ ਦੇ ਨਕਸ਼ੇ 'ਚੋਂ ਪਾਕਿਸਤਾਨ ਦਾ ਨਾਂ ਗਾਇਬ ਹੋ ਜਾਵੇਗਾ। ਇਸ 'ਤੇ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ।
ਵੈਸ਼ਨੋ ਦੇਵੀ ਦੇ ਨਵੇਂ ਰਸਤੇ 'ਤੇ ਯਾਤਰਾ ਦੋ ਦਿਨ ਲਈ ਮੁਲਤਵੀ
NEXT STORY