ਜ਼ਹਾਜ 'ਚ ਏਅਰ ਹੋਸਟੈੱਸ ਨੂੰ ਵਿਖਾ ਰਿਹਾ ਸੀ ਪੌਰਨ ਫਿਲਮ, ਗ੍ਰਿਫਤਾਰ

You Are HereNational
Thursday, February 16, 2017-1:35 AM

ਮੁੰਬਈ — ਪੁਲਸ ਨੇ ਇਕ 43 ਸਾਲ ਦੇ ਇਕ ਕਾਰੋਬਾਰੀ ਵਿਰੁੱਧ ਜਨਤਕ ਸਥਾਨਾਂ 'ਤੇ ਅਸ਼ਲੀਲਤਾ ਫੈਲਾਉਣ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਕਾਰੋਬਾਰੀ 'ਤੇ ਦੋਸ਼ ਹੈ ਕਿ ਉਸ ਨੇ ਜ਼ਹਾਜ 'ਚ ਮੌਜੂਦ ਏਅਰ ਹੋਸਟੈੱਸ ਨੂੰ ਦੋ ਵਾਰ ਆਪਣੇ ਮੋਬਾਇਲ ਤੋਂ ਅਸ਼ਲੀਲ ਫਿਲਮ ਵਿਖਾਈ। ਇਸ ਦੀ ਸ਼ਿਕਾਇਤ ਪੀੜ੍ਹਤਾ ਨੇ ਏਅਰਪੋਰਟ ਪੁਲਸ ਸਟੇਸ਼ਨ 'ਚ ਕਰ ਦਿੱਤੀ। ਜ਼ਹਾਜ ਕੋਲਕਾਤਾ ਤੋਂ ਮੁੰਬਈ ਆ ਰਿਹਾ ਸੀ।
ਏਅਰਪੋਰਟ ਪੁਲਸ ਸਟੇਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ, ਘਟਨਾ ਸ਼ਨੀਵਾਰ ਰਾਤ ਤਕਰੀਬਨ 10 ਵਜੇ ਦੀ ਹੈ, ਜਦ ਦੋਸ਼ੀ ਕਾਰੋਬਾਰੀ ਕੋਲਕਾਤਾ ਤੋਂ 8.20 ਦੀ ਫਲਾਈਟ ਲੈ ਕੇ ਮੁੰਬਈ ਆ ਰਿਹਾ ਸੀ। ਮੁੰਬਈ 'ਚ ਉਹ ਛੋਟੇ ਪੈਮਾਨੇ 'ਤੇ ਮਾਰਬਲ ਦੇ ਕਾਰੋਬਾਰ ਨਾਲ ਜੁੜਿਆ ਹੈ। ਪੀੜ੍ਹਤਾ ਨੇ ਪੁਲਸ ਨੂੰ ਦੱਸਿਆ ਕਿ ਕੋਲਕਾਤਾ ਤੋਂ ਮੁੰਬਈ ਆਉਣ ਦੌਰਾਨ ਦੋਸ਼ੀ ਨੇ ਉਸ ਨੂੰ ਗਰਮ ਪਾਣੀ ਲਿਆਉਣ ਦਾ ਆਰਡਰ ਦਿੱਤਾ। ਜਿਵੇਂ ਹੀ ਉਹ ਪਾਣੀ ਲੈ ਕੇ ਦੋਸ਼ੀ ਕੋਲ ਪਹੁੰਚੀ, ਅਚਾਨਕ ਉਸ ਨੇ ਉਸ ਨੂੰ ਆਪਣਾ ਮੋਬਾਇਲ ਫੜ੍ਹਾ ਦਿੱਤਾ। ਜਿਸ 'ਚ ਇਕ ਪੌਰਨ ਚਾਲੂ ਸੀ। ਹਾਲਾਂਕਿ, ਉਸ ਨੇ ਜਦ ਵਿਰੋਧ ਕੀਤਾ ਤਾਂ ਦੋਸ਼ੀ ਨੇ ਆਪਣੀ ਗਲਤੀ ਮੰਨ ਲਈ, ਪਰ ਥੋੜ੍ਹੀ ਦੇਰ ਬਾਅਦ ਉਸ ਫਿਰ ਉਹੀ ਹਰਕਤ ਕੀਤੀ। ਇਸ ਵਾਰ ਉਸ ਨੇ ਆਪਣੇ ਨੇੜੇ ਸੌ ਰਹੀ ਇਕ ਔਰਤ ਯਾਤਰੀ ਨਾਲ ਇਹੀ ਹਰਕਤ ਦੁਹਰਾਈ।

ਇਸ ਤੋਂ ਬਾਅਦ ਕਰੂ ਮੈਂਬਰ ਨੇ ਉਸ ਵਿਰੁੱਧ ਏਅਰ ਪੋਰਟ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰਵਾ ਦਿੱਤਾ। ਪੁਲਸ ਨੇ ਦੱਸਿਆ ਕਿ 11 ਵਜੇ ਜਦ ਜ਼ਹਾਜ ਮੁੰਬਈ 'ਚ ਉਤਰਿਆ ਤਾਂ 26 ਸਾਲਾ ਪੀੜ੍ਹਤਾ ਪੁਲਸ ਸਟੇਸ਼ਨ ਆਈ ਅਤੇ ਦੋਸ਼ੀ ਕਾਰੋਬਾਰੀ ਵਿਰੁੱਧ ਮਾਮਲਾ ਦਰਜ ਕਰਵਾਇਆ। ਪੁਲਸ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ 'ਚ ਲੱਗੀ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.