ਮਊ— ਉੱਤਰ ਪ੍ਰਦੇਸ਼ 'ਚ ਮਊ ਦੇ ਮੁਹੰਮਦਾਬਾਦ ਗੋਹਨਾ ਕੋਤਵਾਲੀ ਖੇਤਰ 'ਚ ਜ਼ਮੀਨ ਨੂੰ ਲੈ ਕੇ ਹੋਏ ਵਿਵਾਦ 'ਚ ਇਕ ਪੁੱਤਰ ਨੇ ਪਿਤਾ ਦੀ ਲਾਠੀ ਨਾਲ ਕੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਬਾਰਾ ਭਦੀੜ ਪਿੰਡ ਵਾਸੀ ਲੱਛਨਦੇਵ (55) ਦਾ ਬੇਟੇ ਵਿਨੋਦ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਮੰਗਲਵਾਰ ਦੀ ਸ਼ਾਮ ਪਿਤਾ-ਬੇਟੇ 'ਚ ਫਿਰ ਵਿਵਾਦ ਹੋ ਗਿਆ। ਵਿਵਾਦ ਦੌਰਾਨ ਵਿਨੋਦ ਨੇ ਲਾਠੀ ਨਾਲ ਆਪਣੇ ਪਿਤਾ 'ਤੇ ਵਾਰ ਕਰ ਦਿੱਤਾ, ਜਿਸ ਨਾਲ ਲੱਛਨਦੇਵ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਕਾਤਲ ਬੇਟੇ ਨੂੰ ਗ੍ਰਿਫਤਾਰ ਕਰ ਲਿਆ।
ਸ਼ਿਰੜੀ 'ਚ ਹੁਣ ਸਾਈ ਭਗਤਾਂ ਨੂੰ ਮਿਲੇਗੀ ਮੁਫਤ ਵਾਈ-ਫਾਈ ਸੁਵਿਧਾ
NEXT STORY