ਨਵੀਂ ਦਿੱਲੀ— ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਹੋਈਆਂ ਚੋਣਾਂ ਤੋਂ ਬਾਅਦ ਸਰਵੇਖਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਦਾ ਅਨੁਮਾਨ ਜ਼ਾਹਰ ਕੀਤੇ ਜਾਣ ਤੋਂ ਬਾਅਦ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਕਾਂਗਰਸ 'ਤੇ ਹਮਲਾ ਕਰਦੇ ਹੇ ਕਿਹਾ ਕਿ ਰਾਮ ਮੰਦਰ ਦਾ ਵਿਰੋਧ ਕਰਨਾ ਕਾਂਗਰਸ ਦੀ ਸਭ ਤੋਂ ਭੁੱਲ ਸਾਬਤ ਹੋਈ ਹੈ।
ਸਵਾਮੀ ਨੇ ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਵੀ ਤੰਜ਼ ਕੱਸਦੇ ਹੋਏ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਗਾਂਧੀ ਦਾ ਵਾਰ-ਵਾਰ ਮੰਦਰਾਂ 'ਚ ਮੱਥਾ ਟੇਕਣ ਜਾਣਾ ਕਿਸੇ ਸਿਨੇਮਾ ਦੇ ਸੀਨ ਵਰਗਾ ਸੀ। ਕੋਈ ਵੀ ਮੰਦਰ ਜਾਵੇ ਅਤੇ ਉਸ ਨੂੰ ਵੋਟ ਮਿਲ ਜਾਵੇ, ਅਜਿਹਾ ਨਹੀਂ ਹੁੰਦਾ। ਉਨ੍ਹਾਂ ਨੇ ਖਾਸ ਤੌਰ 'ਤੇ ਗੁਜਰਾਤ ਦੀਆਂ ਚੋਣਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਨੂੰ ਪਤਾ ਹੈ ਕਿ ਅਸੀਂ ਜਿੱਤ ਰਹੇ ਹਾਂ। ਕਰੀਬ 22 ਸਾਲ ਬਾਅਦ ਵੀ ਗੁਜਰਾਤ 'ਚ ਸੱਤਾ ਵਿਰੋਧੀ ਲਹਿਰ ਦਾ ਨਹੀਂ ਹੋਣਾ ਹੀ ਖੁਦ 'ਚ ਭਾਜਪਾ ਦੀ ਸਭ ਤੋਂ ਵੱਡੀ ਜਿੱਤ ਹੈ।
ਸਵਾਮੀ ਨੇ ਵੋਟਿੰਗ ਬਾਅਦ ਸਰਵੇਖਣਾਂ 'ਚ ਭਾਜਪਾ ਦੀ ਜਿੱਤ ਦੇ ਅਨੁਮਾਨ 'ਤੇ ਕਾਂਗਰਸ ਨੇ ਰਾਮ ਮੰਦਰ ਦਾ ਵਿਰੋਧ ਕਰ ਕੇ ਵੱਡੀ ਭੁੱਲ ਕੀਤੀ, ਉਸ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ 18 ਦਸੰਬਰ ਨੂੰ ਐਲਾਨ ਕੀਤੇ ਜਾਣਗੇ। ਵੀਰਵਾਰ ਨੂੰ ਆਏ ਜ਼ਿਆਦਾਤਰ ਵੋਟਿੰਗ ਤੋਂ ਬਾਅਦ ਸਰਵੇਖਣਾਂ 'ਚ ਦੋਹਾਂ ਹੀ ਰਾਜਾਂ 'ਚ ਭਾਜਪਾ ਨੂੰ ਚੰਗਾ ਵਾਧਾ ਮਿਲਣ ਦਾ ਅਨੁਮਾਨ ਜ਼ਾਹਰ ਕੀਤਾ ਗਿਆ ਹੈ। ਗੁਜਰਾਤ 'ਚ ਉਸ ਦੀ ਦੁਬਾਰਾ ਵਾਪਸੀ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਤਾਂ ਹਿਮਾਚਲ 'ਚ ਉਸ ਦੇ ਕਾਂਗਰਸ ਨੂੰ ਬੇਦਖਲ ਕਰ ਕੇ ਸੱਤਾ 'ਤੇ ਕਾਬਜ਼ ਹੋਣ ਦੇ ਕਿਆਸ ਲਗਾਏ ਗਏ ਹਨ।
'Exit Poll' : ਹਿਮਾਚਲ 'ਚ ਖਿੜੇਗਾ ਕਮਲ, ਸਾਰੇ ਚੈੱਨਲਾਂ ਦੇ ਸਰਵੇ 'ਚ ਭਾਜਪਾ ਨੂੰ ਬਹੁਮਤ
NEXT STORY