ਇਰਾਨ 'ਚ ਸੜਕ ਹਾਦਸੇ 'ਚ ਭਾਰਤੀ ਲੜਕੀ ਦੀ ਮੌਤ, 19 ਜ਼ਖਮੀ

You Are HereNational
Monday, April 16, 2018-9:50 PM

ਨਵੀਂ ਦਿੱਲੀ—ਇਰਾਨ 'ਚ ਹੋਏ ਇਕ ਸੜਕ ਹਾਦਸੇ 'ਚ 14 ਸਾਲ ਦੀ ਇਕ ਭਾਰਤੀ ਲੜਕੀ ਦੀ ਮੌਤ ਹੋ ਗਈ ਜਦਕਿ 19 ਹੋਰ ਭਾਰਤੀ ਜ਼ਖਮੀ ਹੋ ਗਏ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ। 20 ਭਾਰਤੀ ਸ਼ਰਧਾਲੂ ਬੱਸ ਤੋਂ ਸਿਆਓਂ ਦੇ ਪਵਿੱਤਰ ਸ਼ਹਿਰ ਕੋਮ ਵੱਲ ਜਾ ਰਹੇ ਸੀ ਜਦ ਐਤਵਾਰ ਰਾਤ ਇਹ ਹਾਦਸਾ ਹੋਇਆ। ਸੁਸ਼ਮਾ ਨੇ ਟਵਿਟਰ 'ਤੇ ਲਿਖਿਆ ਕਿ ਤੇਹਰਾਨ ਦੇ ਭਾਰਤੀ ਦੂਤਘਰ ਤੋਂ ਮੈਨੂੰ ਰਿਪੋਰਟ ਮਿਲੀ। 20 ਭਾਰਤ ਸ਼ਰਧਾਲੂਆਂ ਨਾਲ ਭਰੀ ਇਹ ਬੱਸ ਕੋਮ ਜਾ ਰਹੀ ਸੀ ਜਦੋਂ ਐਤਵਾਰ ਰਾਤ ਇਕ ਹਾਦਸੇ ਦੀ ਸ਼ਿਕਾਰ ਹੋ ਗਈ। ਸਿਰ 'ਚ ਸੱਟ ਲੱਗਣ ਕਾਰਨ ਬਦਕਿਸਮਤੀ ਨਾਲ 14 ਸਾਲ ਦੀ ਕੁਲਸੁਮ ਫਾਤਿਮਾ ਦੀ ਮੌਤ ਹੋ ਗਈ। ਮੁਹੰਮਦ ਅਲੀ ਨਾਲ ਦਾ ਦੂਜਾ ਭਾਰਤੀ ਵਿਅਕਤੀ ਆਈ.ਸੀ.ਯੂ. 'ਚ ਭਰਤੀ ਹਨ ਜਦਕਿ 18 ਹੋਰ ਭਾਰਤੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਵਿਦੇਸ਼ ਮੰਤਰੀ ਨੇ ਕਿਹਾ ਕਿ ਮਦਦ ਮੁਹੱਈਆ ਕਰਵਾਉਣ ਲਈ ਸਾਡੇ ਦੁਤਘਰ ਦੇ ਕਰਮਚਾਰੀਆਂ ਹਸਪਤਾਲ 'ਚ ਮੌਜੂਦ ਹਨ। ਕੋਮ 'ਚ 8ਵੇਂ ਸ਼ਿਆ ਇਮਾਮ, ਇਮਾਮ ਅਲੀ ਇਬਨ ਅਲੀ ਮੂਸਾ ਰਿਦਾ ਦੀ ਭੈਣ ਦੀ ਦਰਗਾਹ ਹੈ।

Edited By

Hardeep

Hardeep is News Editor at Jagbani.

Popular News

!-- -->