ਜੰਮੂ—ਪਾਕਿਸਤਾਨ ਦੇ ਸਨਾਈਪਰ ਵਲੋਂ ਕੀਤੀ ਗਈ ਫਾਇਰਿੰਗ 'ਚ ਗੰਭੀਰ ਰੂਪ ਨਾਲ ਜ਼ਖਮੀ ਬੀ. ਐੱਸ. ਐੱਫ. ਦੇ ਜਵਾਨ ਗੁਰਨਾਮ ਸਿੰਘ ਦਾ ਸ਼ਨੀਵਾਰ ਦੇਰ ਰਾਤ ਨੂੰ ਦੇਹਾਂਤ ਹੋ ਗਿਆ।
ਉਨ੍ਹਾਂ ਦਾ ਜੰਮੂ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਬੀ. ਐੱਸ. ਐੱਫ. ਮੁਤਾਬਕ, ਗੁਰਨਾਮ ਨੇ ਵੀਰਵਾਰ ਨੂੰ ਅੱਤਵਾਦੀਆਂ ਦੀ ਘੁਸਪੈਠ ਨੂੰ ਨਾਕਾਮ ਕੀਤਾ ਸੀ। ਪਾਕਿਸਤਾਨੀ ਫੌਜੀਆਂ ਦੇ ਹਮਲੇ 'ਚ ਜ਼ਖ਼ਮੀ ਹੋਏ 26 ਸਾਲਾ ਬੀ. ਐੱਸ. ਐੱਫ. ਦੇ ਜਵਾਨ ਗੁਰਨਾਮ ਸਿੰਘ ਦੀ ਜ਼ਿੰਦਗੀ ਲਈ ਪਰਿਵਾਰ ਵਾਲੇ ਪ੍ਰਾਰਥਨਾ ਕਰ ਰਹੇ ਸਨ ਪਰ ਭਗਵਾਨ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਰਿਵਾਰ ਨੇ ਤਾਂ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਸੀ ਕਿ ਉਸਨੂੰ ਸੂਬੇ ਤੋਂ ਬਾਹਰ ਕਿਸੇ ਵੱਡੇ ਹਸਪਤਾਲ 'ਚ ਦਾਖਲ ਕਰਵਾਇਆ ਜਾਵੇ।
ਪ੍ਰਧਾਨ ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਕਾਰਨ 14 ਕਾਂਗਰਸੀ ਹਿਰਾਸਤ 'ਚ
NEXT STORY