ਸ਼੍ਰੀਨਗਰ— ਪੁਲਵਾਮਾ 'ਚ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿਚਕਾਰ ਹਿੰਸਕ ਝੜਪਾਂ ਦੌਰਾਨ ਇਕ ਸਥਾਨਕ ਨਾਗਰਿਕ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗੁਲਜਾਰ ਅਹਿਮਦ ਮੀਰ ਦੇ ਰੂਪ 'ਚ ਹੋਈ ਹੈ। ਇਲਾਜ ਦੌਰਾਨ ਉਸ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਨਾਲ ਹੀ ਕਸ਼ਮੀਰ 'ਚ ਮੁੱਠਭੇੜ ਤੋਂ ਬਾਅਦ ਹਿੰਸਕ ਝੜਪਾਂ ਵੀ ਹੋਈਆਂ ਹਨ। ਸਾਵਧਾਨੀ ਦੇ ਤੌਰ 'ਤੇ ਪੁਲਵਾਮਾ 'ਚ ਮੋਬਾਇਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।
ਸ਼ਨੀਵਾਰ ਸਵੇਰੇ ਲਿਤਰ ਪਿੰਡ 'ਚ ਹੋਈ ਮੁਠਭੇੜ 'ਚ ਅੱਤਵਾਦੀ ਵਸੀਮ ਸ਼ਾਹ ਉਰਫ ਓਸਾਮਾ ਮਾਰਿਆ ਗਿਆ। ਅੱਤਵਾਦੀਆਂ ਨੂੰ ਬਚਾਉਣ ਲਈ ਸਾਹਮਣੇ ਆਏ ਲੋਕਾਂ ਨੇ ਸੁਰੱਖਿਆ ਫੋਰਸਾਂ ਨਾਲ ਝੜਪਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਕਥਿਤ ਤੌਰ 'ਤੇ ਸੁਰੱਖਿਆ ਫੋਰਸਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਕੀਤੀ। ਇਸ ਦੌਰਾਨ ਚਾਰ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਇਕ ਲੱਸੀਪੋਰਾ ਨਿਵਾਸੀ ਗੁਲਜਾਰ ਅਹਿਮਦ ਮੀਰ ਨੇ ਦਮ ਤੋੜ ਦਿੱਤਾ। ਇਲਾਕੇ 'ਚ ਅਫਵਾਹਾਂ ਅਤੇ ਪ੍ਰਦਸ਼ਨਾਂ ਨੂੰ ਰੋਕਣ ਲਈ ਫਿਲਹਾਲ ਪ੍ਰਸ਼ਾਸ਼ਨ ਨੇ ਪੁਲਵਾਮਾ 'ਚ ਮੋਬਾਇਲ ਇੰਟਰਨੈਂਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਦਿੱਲੀ ਪੂਰਨ ਰਾਜ ਹੁੰਦਾ ਤਾਂ ਬਦਲ ਦਿੰਦੇ ਉਸ ਦੀ ਸੂਰਤ- ਕੇਜਰੀਵਾਲ
NEXT STORY