ਨਵੀਂ ਦਿੱਲੀ— ਬਿਹਾਰ ਸਮੇਤ ਕਈ ਰਾਜਾਂ 'ਚ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਬਿਹਾਰ 'ਚ ਹੜ੍ਹ ਆਉਣ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਲਾਲੂ ਪ੍ਰਸਾਦ ਯਾਦਵ ਨੇ ਹੜ੍ਹ ਕਾਰਨ ਰਾਜ 'ਚ ਪਰੇਸ਼ਾਨ ਲੋਕਾਂ ਲਈ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਲਾਲੂ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ 'ਚ ਹੜ੍ਹ ਆਇਆ ਤਾਂ ਪ੍ਰਧਾਨ ਮੰਤਰੀ ਨੇ ਬਹੁਤ ਸਾਰਾ ਫੰਡ ਦਿੱਤਾ ਪਰ ਬਿਹਾਰ ਲਈ ਕੁਝ ਨਹੀਂ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਬਿਹਾਰ ਦੇ ਹੜ੍ਹ ਪੀੜਤਾਂ ਦੀ ਮਦਦ ਨਹੀਂ ਕਰ ਰਹੀ ਹੈ, ਜਦੋਂ ਕਿ ਕਿਤੇ ਹੋਰ ਅਜਿਹੇ ਹਾਲਾਤ ਹੁੰਦੇ ਹਨ ਤਾਂ ਰਾਜ ਨੂੰ ਫੰਡ ਦਿੱਤਾ ਜਾਂਦਾ ਹੈ। ਇਕ ਪਾਸੇ ਮੋਦੀ 'ਤੇ ਉਨ੍ਹਾਂ ਨੇ ਪੱਖਪਾਤ ਦਾ ਦੋਸ਼ ਲਾਇਆ ਹੈ।
ਹੁਣ ਪੁਲਸ ਕਰਮਚਾਰੀਆਂ ਨੂੰ ਮਿਲੇਗੀ ਹਰ 10 ਦਿਨ 'ਚ ਇਕ ਛੁੱਟੀ
NEXT STORY