ਲਖਨਊ—ਉੱਤਰ ਪ੍ਰਦੇਸ਼ ਪੁਲਸ ਨੇ ਜੇਵਰ ਸਮੂਹਿਕ ਬਲਾਤਕਾਰ ਕਾਂਡ ਦੇ ਦੋਸ਼ੀਆਂ ਦੀ ਪਕੜ ਦੇ ਲਈ ਰਾਜਸਥਾਨ, ਹਰਿਆਣਾ ਅਤੇ ਦਿੱਲੀ 'ਚ ਵੀ ਉੱਥੇ ਦੀ ਪੁਲਸ ਦੀ ਮਦਦ ਨਾਲ ਛਾਪੇਮਾਰੀ ਕਰ ਰਹੀ ਹੈ।
ਮੇਰਠ ਪੁਲਸ ਦੇ ਵਧੀਕ ਡਾਇਰੈਕਟਰ ਜਨਰਲ ਆਨੰਦ ਕੁਮਾਰ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਪੁਲਸ ਨੇ ਜੇਵਰ ਕਾਂਡ ਦੇ ਖੁਲਾਸੇ ਲਈ ਅਨੇਕ ਦਲ ਇਕੱਠੇ ਕੀਤੇ ਹਨ। ਲੋੜ ਪੈਣ 'ਤੇ ਗੁਆਂਢੀ ਸੂਬਿਆਂ ਤੋਂ ਵੀ ਸੂਚਨਾਵਾਂ ਮੰਗੀਆਂ ਜਾ ਰਹੀਆਂ ਹਨ। ਪ੍ਰਦੇਸ਼ ਪੁਲਸ ਅਤੇ ਸਪੈਸ਼ਲ ਟਾਸਕ ਫੋਰਸ ਵੀ ਇਸ ਕਾਰਵਾਈ 'ਚ ਸਰਗਰਮ ਹੈ ਅਤੇ ਅਸੀਂ ਜਲਦ ਹੀ ਕਾਮਯਾਬੀ ਹਾਸਲ ਕਰ ਲਵਾਂਗੇ। ਪੁਲਸ ਸੂਤਰਾਂ ਨੇ ਵੀ ਦੱਸਿਆ ਕਿ ਪ੍ਰਾਪਤ ਸੂਚਨਾਵਾਂ ਦੇ ਆਧਾਰ 'ਤੇ ਪ੍ਰਦੇਸ਼ ਪੁਲਸ ਗੁਆਂਢੀ ਸੂਬਿਆਂ ਰਾਜਸਥਾਨ, ਹਰਿਆਣਾ ਅਤੇ ਦਿੱਲੀ ਦੀ ਪੁਲਸ ਦੀ ਮਦਦ ਨਾਲ ਘੂਮੰਤੂ ਜਨਜਾਤੀਆਂ ਦੇ ਠਿਕਾਣਿਆਂ ਅਤੇ ਹੋਰ ਸ਼ੱਕੀ ਸਥਾਨਾਂ 'ਤੇ ਛਾਪੇਮਾਰੀ ਕਾਰਵਾਈ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਬੀਤੀ 25 ਮਈ ਨੂੰ ਯਮੁਨਾ ਐਕਸਪ੍ਰੈੱਸ-ਵੇਅ 'ਤੇ ਕਾਰ ਬੁਲੰਦਸ਼ਹਿਰ ਜਾ ਰਹੀਆਂ 4 ਔਰਤਾਂ ਸਮੇਤ 8 ਲੋਕਾਂ ਨੂੰ ਹਥਿਆਰਬੰਦ ਲੁਟੇਰਿਆਂ ਨੇ ਰਸਤੇ 'ਚ ਰੋਕ ਕੇ ਲੁੱਟਖੋਹ ਕੀਤੀ ਸੀ ਅਤੇ ਇਸ ਦਾ ਵਿਰੋਧ ਕਰਨ 'ਤੇ ਔਰਤਾਂ ਨਾਲ ਕਥਿਤ ਰੂਪ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ। ਨਾਲ ਹੀ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਵੀ ਕਰ ਦਿੱਤੀ ਸੀ। ਬੀਤੀ 26 ਮਈ ਨੂੰ ਪੁਲਸ ਨੇ ਇਸ ਮਾਮਲੇ 'ਚ 4 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕੀਤੀ ਸੀ। ਜੇਵਰ ਦੇ ਪੁਲਸ ਦੇ ਸੁਪਰਡੈਂਟ ਦਿਲੀਪ ਸਿੰਘ ਨੇ ਦੱਸਿਆ ਕਿ ਹਿਰਾਸਤ 'ਚ ਲਏ ਗਏ ਲੋਕਾਂ ਦੀ ਸ਼ਮੂਲੀਅਤ ਸਾਬਤ ਹੋਣ 'ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਦੇ ਇਲਾਵਾ ਕਈ ਹੋਰ ਸ਼ੱਕੀ ਲੋਕਾਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ।
ਟਰੇਨ 'ਚ ਚੋਰਾਂ ਨੇ ਲੁੱਟੇ ਗਹਿਣੇ, ਲਾੜੀ ਨੇ ਸੁਰੇਸ਼ ਪ੍ਰਭੂ ਨੂੰ ਭੇਜਿਆ ਵਿਆਹ ਦਾ ਸੱਦਾ
NEXT STORY