ਜੋਧਪੁਰ — ਜਾਸੂਸੀ ਰੈਕੇਟ 'ਚ ਕਥਿਤ ਸ਼ਮੂਲੀਅਤ ਕਾਰਨ ਜੋਧਪੁਰ ਦੇ ਰਹਿਣ ਵਾਲੇ ਪਾਸਪੋਰਟ ਅਤੇ ਵੀਜ਼ਾ ਏਜੰਟ ਸ਼ੋਏਬ ਨੂੰ ਵੀਰਵਾਰ ਸ਼ਾਮ ਉਸ ਦੇ ਗ੍ਰਹਿਨਗਰ ਜੋਧਪੁਰ ਤੋਂ ਹਿਰਾਸਤ 'ਚ ਲੈ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਨੂੰ ਜਾਸੂਸੀ ਰੈਕੇਟ 'ਚ ਸ਼ਾਮਿਲ ਹੋਣ ਕਾਰਨ ਹਿਰਾਸਤ 'ਚ ਲਿਆ ਗਿਆ ਸੀ। ਇਸ ਅਧਿਕਾਰੀ ਦੀ ਪਹਿਚਾਣ ਮਹਿਮੂਦ ਅਖਤਰ ਦੇ ਰੂਪ 'ਚ ਹੋਈ ਹੈ। ਇਹ ਰੈਕੇਟ ਸੰਵੇਦਨਸ਼ੀਲ ਰੱਖਿਆ ਦਸਤਾਵੇਜ਼ ਅਤੇ ਭਾਰਤ ਪਾਕਿ ਸਰਹੱਦ 'ਤੇ ਬੀ. ਐੱਸ. ਐੱਫ ਦੀ ਤਾਇਨਾਤੀ ਬਾਰੇ ਜਾਣਕਾਰੀ ਖੁਫੀਆਂ ਏਜੰਸੀ ਆਈ. ਐੱਸ. ਆਈ ਨੂੰ ਦਿੰਦਾ ਸੀ। ਮੌਲਾਨਾ ਰਮਜ਼ਾਨ ਅਤੇ ਸੁਭਾਸ਼ ਜਾਂਗਿੜ ਨਾਮਕ ਦੋ ਵਿਅਕਤੀਆਂ ਨੂੰ ਆਈ. ਐੱਸ. ਆਈ ਨੂੰ ਸੰਵੇਦਨਸ਼ੀਲ ਸੂਚਨਾ ਅਤੇ ਰੱਖਿਆ ਦਸਤਾਵੇਜ਼ ਭਾਰਤ ਪਾਕਿਸਤਾਨ ਸਰਹੱਦ 'ਤੇ ਬੀ. ਐੱਸ. ਐੱਫ ਦੀ ਤਾਇਨਾਤੀ ਸੰਬੰਧੀ ਸੂਚਨਾਵਾਂ ਦੇਣ ਦੇ ਦੋਸ਼ ਗ੍ਰਿਫਤਾਰ ਕੀਤਾ ਗਿਆ।
ਮੋਦੀ ਬੋਲੇ, ਨਹੀਂ ਚੱਲੇਗੀ ਸੁਸਤੀ, ਵਧਾਓ ਸਪੀਡ
NEXT STORY