ਨਵੀਂ ਦਿੱਲੀ— ਦਿੱਲੀ ਸਰਕਾਰ ਦੇ ਮੁੱਖ ਸਕੱਤਰ ਰਾਜੇਂਦਰ ਕੁਮਾਰ ਦੇ ਦਫ਼ਤਰ 'ਤੇ ਸੀ.ਬੀ.ਆਈ. ਛਾਪੇ ਤੋਂ ਬਾਅਦ ਜ਼ਬਤ ਕਾਗਜ਼ਾਤਾਂ ਦੇ ਮਾਮਲੇ 'ਚ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਨੂੰ ਝਟਕਾ ਦਿੱਤਾ ਹੈ। ਹਾਈ ਕੋਰਟ ਨੇ ਸਰਕਾਰ ਨੂੰ ਝਟਕਾ ਦਿੰਦੇ ਹੋਏ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਪਟਿਆਲਾ ਹਾਊਸ ਕੋਰਟ ਨੇ ਰਾਜੇਂਦਰ ਕੁਮਾਰ ਦੇ ਦਫ਼ਤਰ ਤੋਂ ਜ਼ਬਤ ਕੀਤੇ ਗਏ ਕਾਗਜ਼ਾਤਾਂ ਨੂੰ ਸੀ.ਬੀ.ਆਈ. ਨੂੰ ਜਾਰੀ ਕਰਨ ਦੇ ਆਦੇਸ਼ ਦਿੱਤਾ ਸੀ।
ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦੇ ਹੋਏ ਕਿਹਾ ਕਿ ਸੀ.ਬੀ.ਆਈ. ਆਪਣੇ ਕੋਲ ਜਾਂਚ ਨਾਲ ਜੁੜੇ ਕਾਗਜ਼ਾਤ ਰੱਖ ਸਕਦੀ ਹੈ। ਸੀ.ਬੀ.ਆਈ. ਨੇ ਹਾਈ ਕੋਰਟ 'ਚ ਹੇਠਲੀ ਅਦਾਲਤ ਦੇ ਫੈਸਲੇ ਦੇ ਖਿਲਾਫ ਅਪੀਲ ਕੀਤੀ ਸੀ। ਹੇਠਲੀ ਅਦਾਲਤ ਨੇ ਸੀ.ਬੀ.ਆਈ. ਨੂੰ ਛਾਪੇ ਨਾਲ ਜੁੜੇ ਕਾਗਜ਼ਾਤ ਦਿੱਲੀ ਸਰਕਾਰ ਨੂੰ ਵਾਪਸ ਦੇਣ ਲਈ ਕਿਹਾ ਸੀ ਅਤੇ ਕੁਝ ਬੇਹੱਦ ਸਖਤ ਟਿੱਪਣੀ ਸੀ.ਬੀ.ਆਈ. ਦੇ ਖਿਲਾਫ ਕੀਤੀ ਸੀ।
ਨਦੀ ਨੂੰ ਜੋੜਨ ਦੀ ਯੋਜਨਾ 'ਤੇ ਹੋਵੇਗੀ ਜਲਦੀ ਹੀ ਉੱਚ ਪੱਧਰੀ ਮੀਟਿੰਗ
NEXT STORY