ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਂਝ ਤਾਂ ਟਵਿੱਟਰ ਦੇ ਮਾਧਿਅਮ ਨਾਲ ਰੋਜ਼ ਹੀ ਆਪਣੇ ਵਿਰੋਧੀਆਂ 'ਤੇ ਹਮਲੇ ਕਰਦੇ ਰਹਿੰਦੇ ਹਨ ਪਰ ਸ਼ਨੀਵਾਰ ਨੂੰ ਉਨ੍ਹਾਂ ਨੇ ਆਪਣੇ ਸਭ ਤੋਂ ਵੱਡੇ ਮਾਧਿਅਮ ਟਵਿੱਟਰ 'ਤੇ ਹੀ ਹਮਲਾ ਕਰ ਦਿੱਤਾ ਹੈ। ਸ਼ਨੀਵਾਰ ਦੀ ਸਵੇਰ ਕੇਜਰੀਵਾਲ ਨੇ ਟਵਿੱਟਰ ਇੰਡੀਆ 'ਤੇ ਨਿਸ਼ਾਨਾ ਸਾਧਦੇ ਹੋਏ ਪੁੱਛਿਆ ਹੈ ਕਿ ਆਖਰ ਕਿਉਂ ਆਮ ਆਦਮੀ ਪਾਰਟੀ ਦੇ ਅਕਾਊਂਟਸ ਸਸਪੈਂਡ ਕੀਤੇ ਜਾ ਰਹੇ ਹਨ। ਅਜਿਹਾ ਲਗਭਗ ਰੋਜ਼ ਹੋ ਰਿਹਾ ਹੈ। ਆਖਰ ਟਵਿੱਟਰ ਇੰਡੀਆ ਨਾਲ ਪਰੇਸ਼ਾਨੀ ਕੀ ਹੈ।
ਕੇਜਰੀਵਾਲ ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਦੀਆਂ ਖਬਰਾਂ ਦੇ ਟਵਿੱਟਰ ਹੈਂਡਲ ਦਾ ਅਕਾਊਂਟ ਵੀ ਸਸਪੈਂਡ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਕੇਜਰੀਵਾਲ ਨੇ ਟਵਿੱਟਰ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੇਜਰੀਵਾਲ ਦੇ ਇਸ ਟਵੀਟ ਤੋਂ ਬਾਅਦ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਰਿਪਲਾਈ ਆਏ ਹਨ, ਜਿਸ 'ਚ ਉਨ੍ਹਾਂ ਦਾ ਮਜ਼ਾਕ ਵੀ ਉਡਾ ਰਹੇ ਹਨ ਅਤੇ ਉਨ੍ਹਾਂ ਦੇ ਸਪੋਰਟ 'ਚ ਵੀ ਹਨ। ਦਿੱਲੀ ਦੇ ਮੁੱਖ ਮੰਤਰੀ ਆਪਣੇ ਪੰਜਾਬ ਅਤੇ ਗੋਆ ਚੋਣਾਵੀ ਦੌਰੇ ਅਤੇ ਫਿਰ ਇਲਾਜ ਤੋਂ ਬਾਅਦ ਦਿੱਲੀ ਆਏ ਹਨ। ਉਨ੍ਹਾਂ ਦੇ ਦਿੱਲੀ ਵਾਪਸ ਆਉਣ ਨਾਲ ਦਿੱਲੀ ਸਰਕਾਰ 'ਚ ਵੀ ਕਾਫੀ ਤੇਜ਼ੀ ਦੇਖੀ ਗਈ ਹੈ। ਉਨ੍ਹਾਂ ਦੀ ਟੀਮ ਹੁਣ ਪੂਰੀ ਤਿਆਰੀ ਨਾਲ ਅਪ੍ਰੈਲ 'ਚ ਸੰਭਾਵਿਤ ਐੱਮ.ਸੀ.ਡੀ. ਚੋਣਾਂ ਦੀਆਂ ਤਿਆਰੀਆਂ 'ਚ ਜੁਟ ਗਈ ਹੈ।
ਯੂ.ਪੀ. ਵਿਧਾਨ ਸਭਾ ਚੋਣਾਂ : 6ਵੇਂ ਪੜਾਅ 'ਚ ਹੋਈ 60 ਫੀਸਦੀ ਪੋਲਿੰਗ
NEXT STORY