ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਜਿਹੇ ਨੇਤਾ ਹਨ, ਜੋ ਸਭ ਤੋਂ ਵਧ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਚੋਣਾਂ ਦੀ ਗਿਣਤੀ ਦੇ ਦਿਨ ਸ਼ਨੀਵਾਰ ਨੂੰ ਇਕ ਵਾਰ ਫਿਰ ਕੇਜਰੀਵਾਲ ਲੋਕਾਂ ਦੇ ਨਿਸ਼ਾਨੇ 'ਤੇ ਰਹੇ। ਪੰਜਾਬ ਅਤੇ ਗੋਆ 'ਚ ਕਰਾਰੀ ਹਾਰ ਤੋਂ ਬਾਅਦ ਲੋਕਾਂ ਨੇ ਕੇਜਰੀਵਾਲ ਅਤੇ ਉਨ੍ਹਾਂ ਦੇ ਪਾਰਟੀ ਚਿੰਨ੍ਹ ਝਾੜੂ ਨੂੰ ਲੈ ਕੇ ਕਈ ਕਮੈਂਟਸ ਕੀਤੇ। ਜ਼ਿਆਦਾਤਰ ਯੂਜ਼ਰਸ ਪ੍ਰਧਾਨ ਮੰਤਰੀ ਮੋਦੀ ਦੀ ਤਰੀਫ ਦੇ ਨਾਲ ਹੀ ਕੇਜਰੀਵਾਲ 'ਤੇ ਜ਼ਿਆਦਾ ਚੁਟਕੀ ਲੈ ਰਹੇ ਹਨ।
ਉੱਥੇ ਹੀ ਐਕਟਰ ਅਤੇ ਭਾਰਤੀ ਜਨਤਾ ਪਾਰਟੀ ਤੋਂ ਸੰਸਦ ਮੈਂਬਰ ਪਰੇਸ਼ ਰਾਵਲ ਨੇ ਅਰਵਿੰਦ ਕੇਜਰੀਵਾਲ ਦੇ ਟਵੀਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਪੰਜਾਬ ਅਤੇ ਗੋਆ ਦੋਹਾਂ 'ਚ 'ਆਪ' ਦੀ ਰੋਣ ਵਾਲੀ ਸਥਿਤੀ ਹੋ ਗਈ ਹੈ। ਨਾਲ ਹੀ ਪਰੇਸ਼ ਰਾਵਲ ਨੇ ਕਾਂਗਰਸ ਦਾ ਮਜ਼ਾਕ ਉਡਾਉਂਦੇ ਹੋਏ ਵੀ ਟਵੀਟ ਲਿਖਿਆ,'ਯੂ.ਪੀ. ਨੂੰ ਬਾਪ (ਮੋਦੀ) ਪਸੰਦ ਹੈ।' ਉਨ੍ਹਾਂ ਨੇ ਟਵੀਟ ਇੰਗਲਿਸ਼ ਅਤੇ ਹਿੰਦੀ 2 ਭਾਸ਼ਾ 'ਚ 2 ਵਾਰ ਕੀਤਾ। ਪਰੇਸ਼ ਰਾਵਲ ਨੇ ਇਸ ਤੋਂ ਇਲਾਵਾ ਵੀ ਕੁਝ ਟਵੀਟ ਕੀਤੇ।
ਸੁਰੱਖਿਆ ਕਰਮਚਾਰੀ ਨੇ ਫਾਹਾ ਲਗਾ ਕੇ ਕੀਤੀ ਆਤਮ-ਹੱਤਿਆ
NEXT STORY