ਐੱਮ.ਸੀ.ਡੀ. ਚੋਣਾਂ ਨੂੰ ਲੈ ਕੇ ਕੇਜੀਰਵਾਲ ਦਾ ਨਵਾਂ ਪੈਂਤਰਾ

You Are HereNational
Thursday, April 20, 2017-12:31 PM

ਨਵੀਂ ਦਿੱਲੀ— ਐੱਮ.ਸੀ.ਡੀ. ਚੋਣਾਂ 'ਚ ਸਿਰਫ 3 ਹੀ ਦਿਨ ਬਚੇ ਹਨ। ਪਾਰਟੀਆਂ ਜਨਤਾ ਤੋਂ ਵੋਟ ਮੰਗਣ ਦੀ ਹਰ ਮੁਮਕਿਨ ਕੋਸ਼ਿਸ਼ ਕਰ ਰਹੀਆਂ ਹਨ। ਅਜਿਹੇ 'ਚ ਕੇਜਰੀਵਾਲ ਵੀ ਆਪਣੀ ਪਾਰਟੀ ਦੇ ਪ੍ਰਚਾਰ 'ਚ ਜੁਟੇ ਹਨ। ਖਾਸ ਗੱਲ ਇਹ ਹੈ ਕਿ ਕੇਜਰੀਵਾਲ ਲੋਕਾਂ ਤੋਂ ਵੋਟ ਮੰਗ ਨਹੀਂ ਰਹੇ ਹਨ ਸਗੋਂ ਵੋਟ ਨਾ ਦੇਣ ਲਈ ਕਹਿ ਰਹੇ ਹਨ।
ਉਨ੍ਹਾਂ ਨੇ ਜਨਤਾ ਤੋਂ ਅਪੀਲ ਕੀਤੀ ਹੈ ਕਿ ਉਹ ਆਪਣਾ ਵੋਟ ਕਾਂਗਰਸ 'ਤੇ ਬਰਬਾਦ ਨਾ ਕਰੇ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਕਾਂਗਰਸ ਦੇ ਚੇਅਰਮੈਨ ਅਜੇ ਮਾਕਨ ਐੱਮ.ਸੀ.ਡੀ. ਚੋਣਾਂ ਖਤਮ ਹੁੰਦੇ ਹੀ ਭਾਜਪਾ 'ਚ ਸ਼ਾਮਲ ਹੋ ਜਾਣਗੇ। ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਰਾਸ਼ਟਰੀ ਚੇਅਰਮੈਨ ਅਮਿਤ ਸ਼ਾਹ ਅਤੇ ਅਜੇ ਮਾਕਨ ਦੀ ਮੁਲਾਕਾਤ ਹੋ ਚੁਕੀ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ਕਾਂਗਰਸ ਦੇ ਨੇਤਾ ਜਿਸ ਹਿਸਾਬ ਨਾਲ ਪਾਰਟੀ ਛੱਡ ਕੇ ਭਾਜਪਾ ਦਾ ਹੱਥ ਫੜ ਰਹੇ ਹਨ, ਇਹ ਸਾਫ ਦਿੱਸ ਰਿਹਾ ਹੈ ਕਿ ਦਿੱਲੀ ਕਾਂਗਰਸ ਖਤਮ ਹੋ ਗਈ ਹੈ। ਇਸ ਲਈ ਉਨ੍ਹਾਂ ਨੇ ਲੋਕਾਂ ਤੋਂ ਆਪਣਾ ਵੋਟ ਬਰਬਾਦ ਨਾ ਕਰਨ ਦੀ ਮੰਗ ਕੀਤੀ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.