ਨਵੀਂ ਦਿੱਲੀ—ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤੁਸੀਂ ਅਕਸਰ ਰੈਲੀਆਂ ਅਤੇ ਮੰਚ 'ਤੇ ਬੜੇ ਜੋਸ਼ੀਲੇ ਭਾਵ ਨਾਲ ਭਾਸ਼ਣ ਦਿੰਦੇ ਹੋਏ ਸੁਣਿਆ ਹੋਵੇਗਾ, ਪਰ ਇਸ ਵਾਰ ਉਨ੍ਹਾਂ ਨੇ ਮਾਈਕ ਫੜ੍ਹ ਕੇ ਗੀਤ ਗਾਣਾ ਸ਼ੁਰੂ ਕਰ ਦਿੱਤਾ। ਅਸਲ 'ਚ ਆਮ ਆਦਮੀ ਪਾਰਟੀ ਦੇ ਟਵਿੱਟਰ ਅਕਾਉਂਟ 'ਤੇ ਇਕ ਵੀਡੀਓ ਪਾਇਆ ਗਿਆ ਹੈ, ਜਿਸ 'ਚ ਕੇਜਰੀਵਾਲ ਦੇਸ਼ ਭਗਤੀ ਦੇ ਗਾਣਾ ਗਾਉਂਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਮਾਇਕ ਫੜ੍ਹਨ ਤੋਂ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਉਹ ਬਹੁਤ ਗੰਦਾ ਗਾਣਾ ਗਾਉਂਦੇ ਹਨ।
ਕੇਜਰੀਵਾਲ ਨੇ ਫਿਲਮ ਕਰਮਾ ਦਾ ਗਾਣਾ 'ਦਿਲ ਦਿਆ ਹੈ ਜਾਨ ਬੀ ਦੇਗੇ' ਗਾਇਆ। ਕੇਜਰੀਵਾਲ ਦੇ ਨਾਲ ਉੱਥੇ ਮੌਜੂਦ ਹੋਰ ਲੋਕਾਂ ਨੇ ਵੀ ਗਾਣਾ ਗਾਇਆ। ਜਾਣਕਾਰੀ ਮੁਤਾਬਕ ਕੇਜਰੀਵਾਲ ਇਕੱਲੇ ਇਸ ਤਰ੍ਹਾਂ ਦੇ ਰਾਜਨੇਤਾ ਨਹੀਂ ਹਨ, ਜਿਨ੍ਹਾਂ ਨੇ ਮਾਈਕ 'ਤੇ ਆਪਣਾ ਹੁਨਰ ਦਿਖਾਇਆ ਹੈ। ਉਨ੍ਹਾਂ ਤੋਂ ਪਹਿਲਾਂ ਭਾਜਪਾ ਨੇਤਾ ਨਿਤਿਨ ਗਡਕਰੀ ਵੀ ਇਕ ਵਾਰ ਮਾਈਕ 'ਤੇ ਆਪਣਾ ਹੁਨਰ ਦਿਖਾ ਚੁੱਕੇ ਹਨ। ਉਸ ਸਮੇਂ ਗਡਕਰੀ ਨੇ ਆਨੰਦ ਫਿਲਮ ਦਾ ਗਾਣਾ 'ਜ਼ਿੰਦਗੀ ਕੈਸੀ ਹੈ' ਗਾਣਾ ਗਾਇਆ ਸੀ। ਉਸ ਸਮੇਂ ਉਨ੍ਹਾਂ ਦੇ ਗੀਤ ਨੇ ਕਾਫੀ ਲੋਕਪ੍ਰਿਅਤਾ ਬਟੌਰੀ ਸੀ।
ਘਰ 'ਚ ਮਾਂ ਨੂੰ ਬੱਚਿਆਂ ਨਾਲ ਇਸ ਹਾਲ 'ਚ ਦੇਖ ਉੱਡੇ ਲੋਕਾਂ ਦੇ ਹੋਸ਼
NEXT STORY