ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਪ੍ਰੋਗਰਾਮ 'ਚ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੂੰ ਸ਼ਰੇਆਮ ਪਾਗਲ ਕਰਾਰ ਦਿੱਤਾ। ਦਰਅਸਲ ਕੇਜਰੀਵਾਲ ਸੋਮਵਾਰ ਨੂੰ ਐਜੂਕੇਸ਼ਨ ਵਿਭਾਗ ਦੇ ਇਕ ਪ੍ਰੋਗਰਾਮ 'ਚ ਸ਼ਾਮਲ ਹੋਏ, ਜਿੱਥੇ ਉਨ੍ਹਾਂ ਨੇ ਵਿਭਾਗ ਦੇ ਕੰਮਾਂ ਦੀ ਤਰੀਫ ਕਰਦੇ ਹੋਏ ਕਿਹਾ ਕਿ ਮੈਨੂੰ ਬਹੁਤ ਮਾਣ ਹੈ ਕਿ ਸਾਡੀ ਕੈਬਨਿਟ ਦੇ ਇਕ ਚੰਗੇ ਮੰਤਰੀ ਕੋਲ ਐਜੂਕੇਸ਼ਨ ਵਿਭਾਗ ਹੈ।
ਇੰਨਾ ਕਹਿਣ ਦੇ ਤੁਰੰਤ ਬਾਅਦ ਕੇਜਰੀਵਾਲ ਨੇ ਕਿਹਾ ਕਿ ਸਿਸੌਦੀਆ ਬਿਲਕੁੱਲ ਪਾਗਲ ਹਨ, ਉਹ ਆਪਣੇ ਕੰਮ ਨੂੰ ਇੰਨੀ ਸ਼ਿੱਦਤ ਨਾਲ ਕਰਦੇ ਹਨ ਕਿ ਸਭ ਕੁਝ ਭੁੱਲ ਜਾਂਦੇ ਹਨ। ਸਿਸੌਦੀਆ ਨੂੰ ਪਾਗਲ ਕਹਿਣ 'ਤੇ ਪ੍ਰੋਗਰਾਮ 'ਚ ਮੌਜੂਦ ਲੋਕ ਹੱਸਣ ਲੱਗੇ, ਕਿਉਂਕਿ ਸਿਸੌਦੀਆ ਨੂੰ ਪਾਗਲ ਕਹਿਣ ਤੋਂ ਬਾਅਦ ਕੇਜਰੀਵਾਲ ਦੇ ਚਿਹਰੇ 'ਤੇ ਵੀ ਮੁਸਕਾਨ ਸੀ। ਉਨ੍ਹਾਂ ਨੂੰ ਸਿਸੌਦੀਆ ਨੂੰ ਸਕਾਰਾਤਮਕ ਅੰਦਾਜ 'ਚ ਪਾਗਲ ਕਿਹਾ ਸੀ।
ਸੜਕ ਹਾਦਸੇ ਦੌਰਾਨ ਮੋਟਰਸਾਈਕਲ ਨੂੰ ਅੱਗ ਲੱਗਣ ਕਾਰਨ 3 ਦੀ ਮੌਤ, 1 ਜ਼ਖਮੀ
NEXT STORY