ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਦੇ ਖਿਆਲਾ ਇਲਾਕੇ 'ਚ ਦੂਜੇ ਭਾਈਚਾਰੇ ਦੀ ਲੜਕੀ ਨਾਲ ਕਥਿਤ ਤੌਰ 'ਤੇ ਪ੍ਰੇਮ ਕਰਨ 'ਤੇ ਅੰਕਿਤ ਨਾਂ ਦੇ ਨੌਜਵਾਨ ਦੇ ਕਤਲ ਦੀ ਨਿੰਦਾ ਕੀਤੀ। ਉਨ੍ਹਾਂ ਨੇ ਐਤਵਾਰ ਨੂੰ ਕਿਹਾ ਕਿ ਪੀੜਤਾ ਦੇ ਪਿਤਾ ਨਾਲ ਗੱਲ ਕਰ ਕੇ ਹਮਦਰਦੀ ਜ਼ਾਹਰ ਕੀਤੀ। ਕੇਜਰੀਵਾਲ ਨੇ ਅੰਕਿਤ ਦੇ ਪਿਤਾ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ 'ਚ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਸਰਕਾਰ ਅੰਕਿਤ ਨੂੰ ਨਿਆਂ ਦਿਵਾਉਣ ਲਈ ਕੋਈ ਕਸਰ ਨਹੀਂ ਛੱਡੇਗੀ।
ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਅੰਕਿਤ ਦੇ ਪਿਤਾ ਜੀ ਨਾਲ ਗੱਲ ਕੀਤੀ। ਜੋ ਹੋਇਆ ਉਸ ਦੀ ਜਿੰਨੀ ਨਿੰਦਾ ਕਰੀਏ, ਓਨੀ ਘੱਟ ਹੈ। ਅੰਕਿਤ ਨੂੰ ਨਿਆਂ ਦਿਵਾਉਣ ਲਈ ਦਿੱਲੀ ਸਰਕਾਰ ਵੱਡੇ ਤੋਂ ਵੱਡਾ ਵਕੀਲ ਖੜ੍ਹਾ ਕਰੇਗੀ। ਅਸੀਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ। ਭਗਵਾਨ ਅੰਕਿਤ ਦੇ ਪਰਿਵਾਰ ਨੂੰ ਸ਼ਕਤੀ ਦੇਣਾ। ਇਸ ਸੰਘਰਸ਼ 'ਚ ਅਸੀਂ ਉਨ੍ਹਾਂ ਨਾਲ ਹਾਂ।
ਮਹਾਮਾਰੀ ਦਾ ਰੂਪ ਲੈ ਸਕਦਾ ਹੈ ਮੂੰਹ ਦਾ ਕੈਂਸਰ
NEXT STORY