ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦੁਨੀਆ ਅਤੇ ਆਪਣੇ ਵਿਰੋਧੀ ਧਿਰਾਂ ਦਰਮਿਆਨ ਭਾਵੇਂ ਹੀ ਕਿਸੇ ਵੀ ਤਰ੍ਹਾਂ ਦੀ ਅਕਸ ਹੋਵੇ ਪਰ ਉਨ੍ਹਾਂ ਦੀ ਪਤਨੀ ਦੀਆਂ ਨਜ਼ਰਾਂ 'ਚ ਉਹ ਹੀਰੋ ਹਨ। ਕੇਜਰੀਵਾਲ ਬੁੱਧਵਾਰ ਨੂੰ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ। ਸੁਨੀਤਾ ਅਤੇ ਕੇਜਰੀਵਾਲ ਦੀ ਲਵ ਸਟੋਰੀ ਬਹੁਤ ਦਿਲਚਸਪ ਹੈ। ਉਨ੍ਹਾਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ 'ਚ ਮਹੀਨੇ ਲੱਗ ਗਏ ਸਨ। ਬਹੁਤ ਘੱਟ ਹੀ ਲੋਕ ਜਾਣਦੇ ਹਨ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਪਤਨੀ ਸੁਨੀਤਾ ਨਾਲ ਲਵ ਮੈਰਿਜ ਕੀਤੀ ਸੀ।
ਸੁਨੀਤਾ ਦਾ ਸਪਨਾ ਸੀ ਕਿ ਉਨ੍ਹਾਂ ਦਾ ਹੋਣ ਵਾਲਾ ਪਤੀ ਈਮਾਨਦਾਰ ਹੋਣ ਦੇ ਨਾਲ ਹੀ ਦੇਸ਼ ਸੇਵਾ ਨੂੰ ਪਹਿਲ ਦੇਣ ਵਾਲਾ ਹੋਵੇ। ਇੰਡੀਅਨ ਰੈਵੇਨਿਊ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕੇਜਰੀਵਾਲ ਅਤੇ ਸੁਨੀਤਾ ਨਾਗਪੁਰ ਸਥਿਤ ਨੈਸ਼ਨਲ ਅਕਾਦਮੀ ਆਫ ਐਡਮਿਨੀਸਟ੍ਰੇਸ਼ਨ 'ਚ ਪਹਿਲੀ ਵਾਰ ਮਿਲੇ। ਹੌਲੀ-ਹੌਲੀ ਦੋਹਾਂ ਦੀਆਂ ਨਜ਼ਦੀਕੀਆਂ ਵਧਦੀਆਂ ਗਈਆਂ ਅਤੇ ਪੱਕੀ ਦੋਸਤੀ ਹੋ ਗਈ। ਉਨ੍ਹਾਂ ਦੀ ਦੋਸਤੀ ਪਿਆਰ 'ਚ ਬਦਲ ਗਈ ਪਰ ਦੋਹਾਂ ਨੇ ਇਕ-ਦੂਜੇ ਨੂੰ ਪ੍ਰਪੋਜ਼ ਨਹੀਂ ਕੀਤਾ। ਪਿਆਰ ਦਾ ਇਜ਼ਹਾਰ ਕਰਨ 'ਚ ਕੇਜਰੀਵਾਲ ਨੂੰ ਕਰੀਬ 4 ਮਹੀਨੇ ਲੱਗ ਗਏ। ਇਸ ਤੋਂ ਬਾਅਦ ਦੋਹਾਂ ਨੇ ਇਕੱਠੇ ਜ਼ਿੰਦਗੀ ਬਿਤਾਉਣ ਦਾ ਫੈਸਲਾ ਕੀਤਾ।
ਬਿਹਾਰ: ਜਲਦ ਜਾਰੀ ਕਰੇਗੀ ਕੇਂਦਰ ਸਰਕਾਰ ਇਹ 'ਵਿਸ਼ੇਸ਼ ਪੈਕੇਜ'
NEXT STORY