ਕੇ.ਓ.ਏ ਨੇ ਪਹਿਲਵਾਨ ਸੰਤੋਸ਼ ਦੇ ਪਰਿਵਾਰ ਨੂੰ ਦਿੱਤਾ ਦੋ ਲੱਖ ਰੁਪਏ ਦਾ ਮੁਆਵਜ਼ਾ


You Are HereOther States
Friday, February 17, 2017-10:09 PM
ਬੈਂਗਲੁਰੂ— ਕਰਨਾਟਕ ਓਲੰਪਿਕ ਯੂਨੀਅਨ (ਕੇ.ਓ.ਏ) ਦੇ ਪ੍ਰਧਾਨ ਗੋਵਿੰਦਰਾਜੂ ਨੇ ਪਹਿਲਵਾਨ ਦੀਪ ਮੰਨਾ ਹੋਸਾਮਣੀ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਹਾਲਾਂਕਿ ਸੰਤੋਸ਼ ਦੀ ਰਾਜ ਪੱਧਰੀ ਮੁਕਾਬਲੇ ਦੌਰਾਨ ਮੌਤ ਹੋ ਗਈ ਸੀ। ਡਾਕਟਰਾਂ ਅਨੁਸਾਰ ਸੰਤੋਸ਼ ਦੀ ਮੌਤ ਦਿਲ ਦੀ ਧੜਕਣ ਰੁਕ ਜਾਣ ਕਾਰਨ ਹੋਈ ਸੀ। ਗੋਵਿੰਦਰਾਜੂ ਅਨੁਸਾਰ ਸੰਤੋਸ਼ ਰਾਜ ਇਕ ਪ੍ਰਤਿਭਾਸ਼ਾਲੀ ਪਹਿਲਵਾਨ ਸੀ ਅਤੇ ਕੇ.ਓ.ਏ ਨੇ ਉਸ ਦੀ ਮੌਤ 'ਤੇ ਸ਼ੋਕ ਜਤਾਉਂਦੇ ਹੋਏ ਉਸ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਦੱਸਣਯੋਗ ਹੈ ਕਿ ਪਹਿਲਵਾਨ ਸੰਤੋਸ਼ ਨੂੰ ਹਾਲ ਹੀ ਦੇ ਧਾਰਵਾੜ 'ਚ ਰਾਜ  ਓਲੰਪਿਕ ਕੁਸ਼ਤੀ ਮੁਕਾਬਲੇ 'ਚ ਇਕ ਮੈਚ ਦੌਰਾਨ ਗੰਭੀਰ ਰੂਪ ਨਾਲ ਸੱਟ ਲੱਗ ਗਈ ਸੀ। ਉਨ੍ਹਾਂ ਦੀ 14 ਫਰਵਰੀ ਨੂੰ ਇਲਾਜ਼ ਦੌਰਾਨ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਗਈ। ਗੋਵਿੰਦਰਾਜੂ ਨੇ ਕਿਹਾ ਇਹ ਸਾਡੇ ਲਈ ਬਹੁਤ ਬਦਕਿਸਮਤੀ ਹੈ ਕਿ ਅਸੀ ਇਕ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਪਹਿਲਵਾਨ ਨੂੰ ਗੁਆ ਦਿੱਤਾ ਹੈ। ਤੋਸ਼ ਦੇ ਪਰਿਵਾਰ ਵਾਲਿਆ ਪ੍ਰਤੀ ਹਮਦਰਦੀ ਪ੍ਰਗਟਾਈ।

ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.