ਕੋਚੀ— ਕੇਰਲ 'ਚ ਹੋਏ ਕਰੋੜਾਂ ਰੁਪਏ ਦੇ ਨਰਸਿੰਗ ਭਰਤੀ ਘੁਟਾਲੇ ਦੇ ਮੁੱਖ ਦੋਸ਼ੀ ਨੂੰ ਬੁੱਧਵਾਰ ਨੂੰ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਕੁਵੈਤ 'ਚ ਕੰਮ ਕਰਨ ਲਈ ਨਰਸਾਂ ਦੀ ਭਰਤੀ ਕਰਨ ਵਾਲੀ ਇਕ ਨਿੱਜੀ ਏਜੰਸੀ ਦੇ ਮਾਲਕ ਉਤੁਪ ਵਰਗੀਜ਼ ਨੂੰ ਸੀ.ਬੀ.ਆਈ. ਨੇ ਖਾੜੀ ਦੇਸ਼ ਤੋਂ ਵਾਪਸੀ 'ਤੇ ਬੁੱਧਵਾਰ ਦੀ ਸਵੇਰ ਗ੍ਰਿਫਤਾਰ ਕੀਤਾ। ਸੀ.ਬੀ.ਆਈ. ਦੇ ਇਕ ਅਧਿਕਾਰੀ ਨੇ ਕਿਹਾ,''ਉਤੁਪ ਵਰਗੀਜ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।'' ਵਰਗੀਜ਼ 'ਤੇ ਕੁਵੈਤ 'ਚ ਨਰਸਾਂ ਦੀ ਭਰਤੀ ਦੀ ਆੜ 'ਚ 300 ਕਰੋੜ ਰੁਪਏ ਦਾ ਫਰਜ਼ੀਵਾੜਾ ਕਰਨ ਦਾ ਦੋਸ਼ ਹੈ। ਇਸ ਕਥਿਤ ਘੁਟਾਲੇ ਦੇ 2 ਸਾਲ ਪਹਿਲਾਂ ਸਾਹਮਣੇ ਆਉਣ 'ਤੇ ਵਰਗੀਜ਼ ਖਾੜੀ ਦੇਸ਼ ਚੱਲਾ ਗਿਆ ਸੀ। ਇਸ ਸਿਲਸਿਲੇ 'ਚ ਸੀ.ਬੀ.ਆਈ. ਕੋਚੀ 'ਚ ਪ੍ਰੋਟੈਕਟਰ ਆਫ ਇਮੀਗ੍ਰੇਂਟਸ ਏ.ਐਡੋਲਫਸ ਨੂੰ ਪਹਿਲਾਂ ਹੀ ਵਰਗੀਜ਼ ਨਾਲ ਮਿਲ ਕੇ ਨਰਸਾਂ ਨੂੰ ਕੁਵੈਤ ਭੇਜਣ ਦੀ ਸਾਜਿਸ਼ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਚੁਕੀ ਹੈ। ਕੁਵੈਤ ਸਿਹਤ ਮੰਤਰਾਲੇ ਲਈ ਨਰਸਾਂ ਦੀ ਭਰਤੀ ਨਾਲ ਜੁੜੇ ਘੁਟਾਲੇ 'ਚ ਏਡੋਲਫਸ ਹੋਰ ਮੁੱਖ ਦੋਸ਼ੀ ਹਨ।
ਵਿੱਤੀ ਫਰਜ਼ੀਵਾੜੇ ਨਾਲ ਜੁੜੇ ਇਸ ਅਪਰਾਧ ਨੂੰ ਕਥਿਤ ਤੌਰ 'ਕੇ ਕੋਚੀ ਦੇ ਇਕ ਫਰਮ ਨੇ ਅੰਜਾਮ ਦਿੱਤਾ ਹੈ, ਜੋ ਕੁਵੈਤ ਲਈ ਨਰਸਾਂ ਦੀ ਭਰਤੀ ਕਰਦੀ ਹੈ। ਫਰਮ ਨੇ ਪਿਛਲੇ ਇਕ ਸਾਲ 'ਚ ਸੈਂਕੜੇ ਨਰਸਾਂ ਦੀ ਭਰਤੀ ਕੀਤੀ ਹੈ ਅਤੇ ਹਰੇਕ ਤੋਂ ਫੀਸ ਦੇ ਰੂਪ 'ਚ 19.50 ਲੱਖ ਰੁਪਏ ਲਏ, ਜਦੋਂ ਕਿ ਏਜੰਸੀ ਨੂੰ ਸੇਵਾ ਫੀਸ ਦੇ ਰੂਪ 'ਚ ਸਿਰਫ 19,500 ਰੁਪਏ ਲੈਣੇ ਸਨ। ਫਰਮ 'ਤੇ ਦੋਸ਼ ਹੈ ਕਿ ਉਸ ਨੇ 19.50 ਲੱਖ ਰੁਪਏ ਦੇਣ ਵਾਲੇ ਬਿਨੈਕਾਰਾਂ ਤੋਂ ਜ਼ਬਰਨ ਲਿਖਤੀ 'ਚ ਲਿਆ ਕਿ ਉਨ੍ਹਾਂ ਨੇ ਜ਼ਰੂਰੀ ਸੇਵਾ ਫੀਸ ਦੇ ਰੂਪ 'ਚ ਸਿਰਫ 19,500 ਰੁਪਏ ਹੀ ਦਿੱਤੇ ਹਨ। ਭਰਤੀ ਏਜੰਸੀ 'ਤੇ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਦੌਰਾਨ ਵੱਡੀ ਗੜਬੜੀ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਗਈ।
ਯੋਗੀ ਐਕਸ਼ਨ ਦਾ ਪ੍ਰਭਾਵ, ਲਾਪਰਵਾਹੀ ਵਰਤਣ ਵਾਲੇ 12 ਪੁਲਸ ਕਰਮਚਾਰੀਆਂ 'ਤੇ ਡਿੱਗੀ ਗਾਜ
NEXT STORY