ਨਵੀਂ ਦਿੱਲੀ— ਸਵਰੂਪ ਨਗਰ 'ਚ ਇਕ 7 ਸਾਲ ਦੇ ਬੱਚੇ ਨੂੰ ਅਗਵਾ ਕਰ ਕੇ ਕਤਲ ਕਰਨ ਅਤੇ ਲਾਸ਼ ਨੂੰ ਇਕ ਮਹੀਨੇ ਤੱਕ ਅਟੈਚੀ 'ਚ ਰੱਖਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਪੁਲਸ ਨੇ ਯੂ.ਪੀ.ਐੱਸ.ਸੀ. ਦੇ ਉਮੀਦਵਾਰ ਅਤੇ ਮ੍ਰਿਤ ਬੱਚੇ ਦੇ ਰਿਸ਼ਤੇਦਾਰ ਅਵਧੇਸ਼ ਨੂੰ ਗ੍ਰਿਫਤਾਰ ਕੀਤਾ ਹੈ। ਉਹ ਬੱਚੇ ਦੇ ਦਾਦਾ ਨੂੰ ਚਾਚਾ ਬੁਲਾਉਂਦਾ ਹੈ। ਬੱਚੇ ਦੇ ਪਰਿਵਾਰ 'ਚ ਘੁਲਿਆ-ਮਿਲਿਆ ਹੋਇਆ ਹੈ। ਬੱਚੇ ਦੀ ਕਿਡਨੈਪਿੰਗ ਦੀ ਐੱਫ.ਆਈ.ਆਰ. ਵੀ ਉਸੇ ਨੇ ਕਰਵਾਈ ਸੀ। ਬੱਚੇ ਨੂੰ ਲੱਭਣ ਦਾ ਨਾਟਕ ਵੀ ਕਰ ਰਿਹਾ ਸੀ, ਉਸ ਤੋਂ ਪੁੱਛ-ਗਿੱਛ ਜਾਰੀ ਹੈ।
ਡੀ.ਸੀ.ਪੀ. ਅਸਲਮ ਖਾਨ ਨੇ ਦੋਸ਼ੀ ਅਵਧੇਸ਼ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਨੂੰ ਰੁਪਿਆਂ ਦੀ ਲੋੜ ਸੀ, ਇਸ ਲਈ ਸਾਜਿਸ਼ ਦੇ ਅਧੀਨ ਆਪਣੇ ਦੂਰ ਦੇ ਰਿਸ਼ਤੇਦਾਰ ਦੇ ਬੱਚੇ ਨੂੰ ਅਗਵਾ ਕੀਤਾ। ਪਛਾਣ ਜਾਣ ਦੇ ਡਰ ਨਾਲ ਬੱਚੇ ਦੀ ਇਕ ਮਹੀਨੇ ਪਹਿਲਾਂ ਹੀ ਹੱਤਿਆ ਕਰ ਦਿੱਤੀ। ਉਦੋਂ ਤੋਂ ਅਟੈਚੀ 'ਚ ਲਾਸ਼ ਰੱਖੀ ਹੋਈ ਸੀ। ਉਸ ਨੇ ਸ਼ੁਰੂਆਤੀ ਪੁੱਛ-ਗਿੱਛ 'ਚ ਦੱਸਿਆ ਹੈ ਕਿ ਉਹ ਲਾਸ਼ ਨੂੰ ਟਿਕਾਣੇ ਲਗਾਉਣ ਤੋਂ ਬਾਅਦ ਫਿਰੌਤੀ ਮੰਗਣ ਵਾਲਾ ਸੀ।
ਇਸ ਦੌਰਾਨ ਪੁਲਸ ਨੇ ਬੱਚੇ ਨੂੰ ਲੱਭਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਆਖਰਕਾਰ ਅਵਧੇਸ਼ 'ਤੇ ਸ਼ੱਕ ਹੋਣ 'ਤੇ ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਗਈ। ਬੱਚੇ ਦਾ ਪਰਿਵਾਰ ਮੈਨਪੁਰੀ ਦਾ ਹੈ। ਬੱਚੇ ਦੇ ਗਾਇਬ ਹੋਣ ਦੀ ਐੱਫ.ਆਈ.ਆਰ. ਵੀ ਉਸੇ ਨੇ ਦਰਜ ਕਰਵਾਈ ਸੀ। ਕਿਡਨੈਪਿੰਗ ਅਤੇ ਕਤਲ ਤੋਂ ਬਾਅਦ ਬੱਚੇ ਦੇ ਪਰਿਵਾਰ ਦਾ ਹਮਦਰਦ ਬਣ ਕੇ ਨਾਲ ਰਹਿੰਦਾ ਸੀ।
ਸੁੰਜਵਾਂ ਹਮਲਾ : ਹੋਸ਼ 'ਚ ਆਉਂਦੇ ਮੇਜਰ ਅਭਿਜੀਤ ਨੇ ਕਿਹਾ,ਅੱਤਵਾਦੀਆਂ ਦਾ ਕੀ ਹੋਇਆ
NEXT STORY