ਮੁੰਬਈ— ਉੱਤਰ ਮਹਾਰਾਸ਼ਟਰ ਦੇ ਜਲਗਾਂਵ ਜ਼ਿਲੇ 'ਚ ਅਣਜਾਣ ਲੋਕਾਂ ਵੱਲੋਂ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਹੱਤਿਆ ਕੀਤੇ ਜਾਣ ਦਾ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੱਸਿਆ ਕਿ ਜ਼ਿਲੇ ਦੇ ਭਾਦਲੀ ਪਿੰਡ 'ਚ ਹੱਤਿਆ ਦੀ ਇਸ ਵਾਰਦਾਤ ਦਾ ਮੰਗਲਵਾਰ ਸਵੇਰੇ ਪਤਾ ਚੱਲਿਆ ਹੈ।
ਕਿਸਾਨ ਪ੍ਰਦੀਪ ਸੂਰਜ ਭੋਲੇ 47, ਪਤਨੀ ਸੰਗੀਤਾ 40, ਬੱਚੇ-ਦਿਵਿਆ ਸੱਤ ਸਾਲ ਅਤੇ ਚੇਤਨ ਪੰਜ ਸਾਲ ਦੀ ਲਾਸ਼ ਉਨ੍ਹਾਂ ਦੇ ਘਰ 'ਚ ਮਿਲੀ। ਮ੍ਰਿਤਕਾਂ ਦੇ ਸਿਰ ਅਤੇ ਸਰੀਰ 'ਤੇ ਜ਼ਖਮ ਦੇ ਡੂੰਘੇ ਨਿਸ਼ਾਨ ਸੀ। ਉਨ੍ਹਾਂ ਨੂੰ ਸੰਭਵ ਕਿਸੇ ਤੇਜ਼ ਹਥਿਆਰ ਨਾਲ ਮਾਰਿਆ ਗਿਆ ਸੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਖੁੱਲ੍ਹੇ ਸੀ ਲਾਸ਼ਾਂ ਖੂਨ ਨਾਲ ਭਰੀਆਂ ਹੋਈਆਂ ਸੀ।
ਨਸੀਰਾਬਾਦ ਪੁਲਸ ਥਾਣੇ ਦੇ ਪ੍ਰਭਾਰੀ ਰਾਹੁਲ ਵਾਗ ਨੇ ਦੱਸਿਆ ਕਿ ਹੱਤਿਆ ਨਿੱਜੀ ਰੰਜਿਸ਼ ਦੇ ਚਲਦੇ ਕੀਤੇ ਜਾਣ ਦਾ ਸ਼ੱਕ ਹੈ, ਪਰ ਪੁਲਸ ਮਾਮਲੇ 'ਚ ਹਰ ਕੋਨੇ ਤੋਂ ਜਾਂਚ ਕਰ ਰਹੀ ਹੈ।
ਮੋਦੀ ਸਰਕਾਰ ਨੇ ਚੁੱਕਿਆ ਦਫ਼ਤਰ 'ਚ ਯੌਨ ਸ਼ੋਸ਼ਣ ਦੀਆਂ ਸ਼ਿਕਾਰ ਹੋਈਆਂ ਔਰਤਾਂ ਲਈ ਅਹਿਮ ਕਦਮ
NEXT STORY