ਪੁੱਡੂਚੇਰੀ - ਪੁੱਡੂਚੇਰੀ ਰਾਜਭਵਨ 'ਚ ਕਿਰਨ ਬੇਦੀ ਨੇ ਹਾਲ ਹੀ 'ਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ, ਜਿਸਦਾ ਉਥੋਂ ਦੀ ਸਰਕਾਰ ਨੇ ਬਾਈਕਾਟ ਕਰ ਦਿੱਤਾ। ਸਰਕਾਰ ਵਲੋਂ ਇਸ ਪ੍ਰੋਗਰਾਮ 'ਚ ਕਿਸੇ ਵੀ ਅਧਿਕਾਰੀ ਅਤੇ ਆਗੂ ਨੇ ਸ਼ਮੂਲੀਅਤ ਨਾ ਕੀਤੀ। ਇਸ ਤੋਂ ਗੁੱਸੇ 'ਚ ਆਈ ਉਪ ਰਾਜਪਾਲ ਕਿਰਨ ਬੇਦੀ ਨੇ ਅਧਿਕਾਰੀਆਂ ਕੋਲੋਂ ਸਪੱਸ਼ਟੀਕਰਨ ਮੰਗਿਆ ਹੈ।
ਉਨ੍ਹਾਂ ਨੇ ਮੀਡੀਆ ਨੂੰ ਇਕ ਮੈਸੇਜ 'ਚ ਕਿਹਾ ਹੈ ਕਿ ਜਿਹੜੇ ਅਧਿਕਾਰੀਆਂ ਨੂੰ ਪ੍ਰੋਗਰਾਮ ਦਾ ਸੱਦਾ ਦਿੱਤਾ ਗਿਆ ਸੀ, ਉਨ੍ਹਾਂ ਨੂੰ 3 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ।
ਦੂਰਦਰਸ਼ਨ ਦਾ ਮਾਣਿਕ ਸਰਕਾਰ ਨੂੰ ਜਵਾਬ
ਦੂਰਦਰਸ਼ਨ ਦੇ ਸੀਨੀਅਰ ਅਧਿਕਾਰੀ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਰਕਾਰ ਨੂੰ ਉਨ੍ਹਾਂ ਦੋਸ਼ਾਂ ਦਾ ਕਰਾਰਾ ਜਵਾਬ ਦਿੱਤਾ ਹੈ, ਜਿਨ੍ਹਾਂ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਸੁਤੰਤਰਤਾ ਦਿਵਸ ਮੌਕੇ ਉਨ੍ਹਾਂ ਦੇ ਭਾਸ਼ਣ ਨੂੰ ਦੂਰਦਰਸ਼ਨ ਨੇ ਨਹੀਂ ਦਿਖਾਇਆ।
ਅਧਿਕਾਰੀ ਨੇ ਮਾਣਿਕ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਅਤੇ 29 ਸੂਬਿਆਂ ਦੇ ਮੁੱਖ ਮੰਤਰੀਆਂ ਦੇ ਭਾਸ਼ਣ ਨੂੰ ਲੈ ਕੇ 29 ਮਿੰਟ ਦਾ ਇਕ ਪ੍ਰੋਗਰਾਮ ਬਣਾਇਆ, ਜਿਸ ਵਿਚ ਮਾਣਿਕ ਸਰਕਾਰ ਦੇ ਭਾਸ਼ਣ ਨੂੰ 12 ਮਿੰਟ ਤਕ ਦੂਰਦਰਸ਼ਨ 'ਤੇ ਪ੍ਰਸਾਰਿਤ ਕੀਤਾ ਗਿਆ।
10 ਸਾਲਾਂ 'ਚ ਤੀਜੀ ਵਾਰ ਗੁੱਜਰਾਂ ਨੂੰ ਮਿਲੇਗਾ 5 ਫੀਸਦੀ ਰਾਖਵਾਂਕਰਨ
NEXT STORY