ਨਵੀਂ ਦਿੱਲੀ— ਭਾਜਪਾ ਨੇਤਾ ਅਤੇ ਸਾਬਕਾ ਆਈ. ਪੀ. ਐੱਸ. ਅਧਿਕਾਰੀ ਕਿਰਨ ਬੇਦੀ ਨੂੰ ਐਤਵਾਰ ਨੂੰ ਪੁਡੂਚੇਰੀ ਦੀ ਉੱਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਸ ਦੀ ਮਨਜ਼ੂਰੀ ਦਿੱਤੀ ਹੈ। ਅਹੁਦਾ ਸੰਭਾਲਣ ਦੇ ਨਾਲ ਹੀ ਉਨ੍ਹਾਂ ਦੀ ਨਵੀਂ ਪਾਰੀ ਸ਼ੁਰੂ ਹੋਵੇਗੀ।
ਦੇਸ਼ ਦੀ ਪਹਿਲੀ ਮਹਿਲਾ ਆਈ. ਪੀ. ਐੱਸ. ਅਧਿਕਾਰੀ ਅਤੇ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਮੁਹਿੰਮ ਦੀ ਕਮਾਨ ਸੰਭਾਲਣ ਵਾਲੀ 66 ਸਾਲਾ ਕਿਰਨ ਨੇ ਕਿਹਾ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਆਪਣਾ 100 ਫੀਸਦੀ ਦੇਵਾਂਗੀ। ਮੈਂ ਦੇਸ਼ ਦੇ ਫਾਇਦੇ ਲਈ ਕੰਮ ਕਰਾਂਗੀ। ਮੈਂ ਸਰਕਾਰ ਦੇ ਫੈਸਲੇ ਪ੍ਰਤੀ ਆਪਣਾ ਧੰਨਵਾਦ ਜ਼ਾਹਰ ਕਰਦੀ ਹਾਂ। ਉਨ੍ਹਾਂ ਨੇ ਮੇਰੇ 'ਤੇ ਭਰੋਸਾ ਜ਼ਾਹਰ ਕੀਤਾ ਹੈ।
ਦੱਸਣ ਯੋਗ ਹੈ ਕਿ ਦੇਸ਼ ਦੀ ਪਹਿਲੀ ਮਹਿਲਾ ਆਈ. ਪੀ. ਐੱਸ. ਕਿਰਨ ਬੇਦੀ ਨੇ 1972 'ਚ ਭਾਰਤੀ ਪੁਲਸ ਸੇਵਾ 'ਚ ਸ਼ਾਮਲ ਹੋਈ ਸੀ। ਇਸ ਸੇਵਾ ਵਿਚ ਉਨ੍ਹਾਂ ਨੇ ਲਗਾਤਾਰ 35 ਸਾਲ ਤੱਕ ਪੁਲਸ ਵਿਭਾਗ 'ਚ ਆਪਣੀ ਸੇਵਾ ਦਿੱਤੀ। ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵਿਰੁੱਧ ਆਪਣੇ ਸੀ. ਐੱਮ. ਉਮੀਦਵਾਰ ਉਤਾਰਿਆ ਸੀ। ਇਸ ਦੌਰਾਨ ਉਹ ਚੋਣਾਂ ਹਾਰ ਗਈ ਸੀ।
ਓਧਰ 'ਆਪ' ਪਾਰਟੀ ਦੇ ਨੇਤਾ ਨੇ ਕਿਰਨ ਬੇਦੀ ਨੂੰ ਉੱਪ ਰਾਜਪਾਲ ਨਿਯੁਕਤ ਕੀਤੇ ਜਾਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਕੁਮਾਰ ਨੇ ਟਵਿੱਟਰ 'ਤੇ ਟਵੀਟ ਕਰਦੇ ਹੋਏ ਵਧਾਈ 'ਚ ਤਨਜ਼ ਵੀ ਕੱਸਿਆ ਹੈ। ਉਨ੍ਹਾਂ ਕਿਹਾ ਕਿ 'ਜਿਨ੍ਹਾਂ ਦੇ ਹੱਥ 'ਚ ਪਹਿਲਾਂ ਸੂਰਜ ਸੀ, ਉਹ ਜੁਗਨੂੰ ਬਟੋਰ ਕੇ ਖੁਸ਼ ਹੈ।'
ਬਾਲੀਵੁੱਡ ਅਭਿਨੇਤਰੀ ਪ੍ਰਿਟੀ ਜ਼ਿੰਟਾ ਨੇ ਕੀਤੀ ਸਕੂਲੀ ਬੱਚਿਆਂ ਨਾਲ ਖੂਬ ਮਸਤੀ
NEXT STORY