ਨਵੀਂ ਦਿੱਲੀ—ਇਨ੍ਹਾਂ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਆਪ ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਦੀ ਲੋਕ ਖੂਬ ਤਾਰੀਫ ਕਰ ਰਹੇ ਹਨ। ਅਸਲ 'ਚ ਉਰਦੂ ਨੂੰ ਲੈ ਕੇ ਭਾਰਤੀਆਂ ਦਾ ਮਜ਼ਾਕ ਉਡਾਉਣ ਵਾਲੀ ਇਕ ਪਾਕਿਸਤਾਨੀ ਮਹਿਲਾ ਨੂੰ ਵਿਸ਼ਵਾਸ ਨੇ ਫਟਕਾਰ ਲਗਾਈ। ਇਕ ਪਾਕਿਸਤਾਨੀ ਮਹਿਲਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਲਿਖਿਆ ਕਿ ਇਹ ਭਾਰਤੀ ਮੇਰੀ ਉਰਦੂ ਸੁਧਾਰ ਰਹੇ ਹਨ, ਇਹ ਵੀ ਕੀ ਹੈਰਾਨੀ ਦੀ ਗੱਲ ਹੈ। ਇਸ ਟਵੀਟ 'ਤੇ ਬਹੁਤ ਸਾਰੇ ਪਾਕਿਸਤਾਨੀ ਯੂਜ਼ਰਸ ਵੀ ਭਾਰਤੀਆਂ ਦਾ ਮਜ਼ਾਕ ਉਡਾਉਣ 'ਚ ਲੱਗੇ। ਇਹ ਟਵੀਟ ਕਾਫੀ ਵਾਇਰਲ ਹੋਇਆ।
ਵਿਸ਼ਵਾਸ ਨੇ ਇਕ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਕਿ ਸ਼੍ਰੀਮਤੀ, ਜਗ੍ਹਾ ਬਦਲਣ ਨਾਲ ਖਾਨਦਾਨ ਨਹੀਂ ਬਦਲਦੇ, ਆਪ ਦੇ ਮੁਲਕ ਦਾ ਆਪਣਾ ਬੱਸ ਨਾਂ ਹੈ, ਬਾਕੀ ਸਭ ਹਿੰਦੂ ਦਾ ਕਰਜ਼ ਹੈ, ਚਾਹੇ ਉਰਦੂ ਹੋਵੇ ਜਾਂ ਤਾਰੀਖ। ਉਨ੍ਹਾਂ ਨੇ ਲਿਖਿਆ ਕਿ ਤੁਹਾਡੇ ਲੋਕਾਂ ਦੇ ਕੋਲ ਤੁਹਾਡੇ ਨਾਂ ਦੇ ਇਲਾਵਾ ਸਭ ਕੁਝ ਭਾਰਤ ਦਾ ਦਿੱਤਾ ਹੋਇਆ ਹੈ। ਵਿਸ਼ਵਾਸ ਦੇ ਇਸ ਜਵਾਬ 'ਤੇ ਯੂਜ਼ਰਸ ਉਨ੍ਹਾਂ ਦੀ ਖੂਬ ਤਾਰੀਫ ਕਰ ਰਹੇ ਹਨ।
ਇਕ ਯੂਜ਼ਰਸ ਨੇ ਲਿਖਿਆ ਕਿ ਇਸ ਨੂੰ ਕਹਿੰਦੇ ਹਨ ਹਿੰਦੂਸਤਨੀ ਸ਼ੇਰ, ਇਕ ਪੰਜਾ ਅਤੇ ਕਾਮ ਤਮਾਮ। ਪਾਕਿਸਤਾਨੀ ਮਹਿਲਾ ਨੇ ਫਿਰ ਤੋਂ ਇਕ ਟਵੀਟ ਕੀਤਾ ਅਤੇ ਪੁੱਛਿਆ ਕਿ ਭਰਾ ਇਹ ਡਾ. ਕੁਮਾਰ ਵਿਸ਼ਾਵਸ ਹੈ ਕੌਣ। ਜੋ ਯੂਜ਼ਰਸ ਵਿਸ਼ਵਾਸ ਦੀ ਉਨ੍ਹਾਂ ਦੀ ਤਾਰੀਫ ਕਰ ਰਹੇ ਸੀ ਇਹ ਪਾਕਿਸਤਾਨੀ ਮਹਿਲਾ ਉਨ੍ਹਾਂ ਨਾਲ ਵੀ ਉਲਝ ਪਈ।
ਮਾਸੂਮ ਨਾਲ ਛੇੜਖਾਨੀ ਕਰਨੀ ਹੈੱਡਮਾਸਟਰ ਨੂੰ ਪਈ ਮਹਿੰਗੀ, ਮਿਲੀ ਅਜਿਹੀ ਸਜਾ
NEXT STORY