ਰਾਂਚੀ—ਰਾਜਦ (ਆਰ. ਜੇ. ਡੀ.) ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਖਰਾਬ ਹੋ ਗਈ ਹੈ, ਜਿਸ ਦੇ ਚੱਲਦੇ ਉਨ੍ਹਾਂ ਨੂੰ ਰਾਂਚੀ ਦੇ ਰਿਮਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਡਾ. ਮ੍ਰਿਤੁੰਜੇ ਸਰਾਵਗੀ ਦੀ ਅਗਵਾਈ 'ਚ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਹੈ।
ਲਾਲੂ ਯਾਦਵ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਜਦੋਂ ਇਸ ਬਾਰੇ ਉਨ੍ਹਾਂ ਦੇ ਵੱਡੇ ਬੇਟੇ ਅਤੇ ਬਿਹਾਰ ਦੇ ਸਾਬਕਾ ਸਿਹਤ ਮੰਤਰੀ ਤੇਜਪ੍ਰਤਾਪ ਯਾਦਵ ਨੂੰ ਪਤਾ ਲੱਗਦੇ ਹੀ ਰਾਂਚੀ ਪਹੁੰਚੇ। ਤੇਜਪ੍ਰਤਾਪ ਤੋਂ ਇਲਾਵਾ ਆਰ. ਜੇ. ਡੀ. ਆਗੂ ਰਘੁਵੰਸ਼ ਪ੍ਰਸਾਦ ਵੀ ਹਸਪਤਾਲ ਪੁੱਜੇ ਹਨ। ਲਾਲੂ ਯਾਦਵ ਦੀ ਸੁਰੱਖਿਆ ਲਈ ਹਸਪਤਾਲ 'ਚ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਪੁਲਸ ਕਰਮਚਾਰੀ ਦੇ ਕਤਲ ਦੇ ਦੋਸ਼ 'ਚ 6 ਗ੍ਰਿਫਤਾਰ
NEXT STORY