ਅਹਿਮਦਾਬਾਦ— ਗੁਜਰਾਤ ਚੋਣਾਂ ਦੀਆਂ ਆਪਣੀਆਂ ਰੈਲੀਆਂ ਵਿਚ ਕਾਂਗਰਸ 'ਤੇ ਲਗਾਤਾਰ ਹਮਲੇ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਨਵੇਂ ਚੁਣੇ ਗਏ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੋਨੇ ਦਾ ਚਮਚ ਮੂੰਹ ਵਿਚ ਲੈ ਕੇ ਪੈਦਾ ਹੋਏ ਨੇਤਾ ਭਲਾ ਕੀ ਜਾਣਨਗੇ ਕਿ ਗਰੀਬੀ ਕੀ ਹੁੰਦੀ ਹੈ।
ਗੁਜਰਾਤ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਲਈ ਸੋਮਵਾਰ ਨੂੰ ਪਾਟਨ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀ. ਐੱਮ. ਮੋਦੀ ਨੇ ਕਿਹਾ,''ਅਸੀਂ ਕਿਸਾਨਾਂ ਵਿਚ ਜਾ ਕੇ ਖੇਤੀ ਮਹਾਉਤਸਵ ਕਰਵਾਉਂਦੇ ਹਾਂ, ਅਸੀਂ ਅਮੀਰਾਂ ਦੀ ਸਹਾਇਤਾ ਨਹੀਂ ਕਰਦੇ। ਗਰਮੀਆਂ ਦੇ ਦੌਰਾਨ ਮੈਂ ਮਾਪਿਆਂ ਕੋਲ ਜਾਂਦਾ ਹਾਂ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਅਪੀਲ ਕਰਦਾ ਹਾਂ। ਕੀ ਉਹ ਅੰਬਾਨੀ ਦੇ ਬੱਚੇ ਹਨ? ਉਹ ਗਰੀਬਾਂ ਦੇ ਬੱਚੇ ਹਨ ਪਰ ਸੋਨੇ ਦਾ ਚਮਚ ਮੁੰਹ ਵਿਚ ਲੈ ਕੇ ਪੈਦਾ ਹੋਏ ਕਾਂਗਰਸ ਦੇ ਨੇਤਾ ਭਲਾ ਕੀ ਜਾਣਨਗੇ ਗਰੀਬੀ ਕੀ ਹੁੰਦੀ ਹੈ।''
ਪ੍ਰਦੁਮਨ ਹੱਤਿਆ ਕਾਂਡ : ਪਿੰਟੋ ਪਰਿਵਾਰ ਦੀ ਪੇਸ਼ਗੀ ਜ਼ਮਾਨਤ ਵਿਰੁੱਧ ਪਟੀਸ਼ਨ ਰੱਦ
NEXT STORY