ਫੇਸਬੁੱਕ ਦੇ ਸੀ.ਈ.ਓ. ਨੇ ਕਿਹਾ ; ਸੋਸ਼ਲ ਮੀਡੀਆ ਦੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਕੋਲੋਂ ਸਿੱਖੋ

You Are HereNational
Friday, February 17, 2017-11:37 PM

ਵਾਸ਼ਿੰਗਟਨ— ਫੇਸਬੁੱਕ ਦੇ ਸੰਸਥਾਪਕ ਅਤੇ ਸੀ. ਈ. ਓ. ਮਾਰਕ ਜ਼ੁਕਰਬਰਗ ਨੇ ਸੋਸ਼ਲ ਮੀਡੀਆ ਨੂੰ ਸਭ ਤੋਂ ਵੱਡੀ ਤਾਕਤ ਦੱਸਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਮਾਰਕ ਜ਼ੁਕਰਬਰਹਗ ਨੇ ਫੇਸਬੁੱਕ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਪਣੇ ਫੇਸਬੁੱਕ ਵਾਲ 'ਤੇ ਲਿਖਿਆ ਕਿ ਕਿਵੇਂ ਪੂਰੇ ਵਿਸ਼ਵ ਨੂੰ ਇਕ ਭਾਈਚਾਰਾ ਬਣਾਇਆ ਜਾ ਸਕਦਾ ਹੈ। ਜ਼ੁਕਰਬਰਗ ਨੇ ਫੇਸਬੁੱਕ ਟਾਈਮਲਾਈਨ 'ਤੇ ਬਿਲਡਿੰਗ ਗਲੋਬਲ ਕਮਿਊਨਿਟੀ ਨਾਂ ਨਾਲ ਲਿਖੇ ਇਕ ਪੱਤਰ ਨੂੰ ਪੋਸਟ ਦੇ ਰੂਪ 'ਚ ਲੋਕਾਂ ਸਾਹਮਣੇ ਰੱਖਿਆ। ਜ਼ੁਕਰਬਰਗ ਨੇ ਇਸ ਪੋਸਟ 'ਚ ਬਦਲਦੀ ਦੁਨੀਆ 'ਚ ਸੋਸ਼ਲ ਮੀਡੀਆ ਦੀ ਭੂਮਿਕਾ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਦਾਹਰਣ ਦਿੱਤਾ।

ਜ਼ੁਕਰਬਰਗ ਨੇ ਸੋਸ਼ਲ ਮੀਡੀਆ ਰਾਹੀਂ ਜਨਤਾ ਨਾਲ ਸੰਪਰਕ ਬਣਾਏ ਰੱਖਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਹ ਦੱਸਿਆ ਹੈ ਕਿ ਸੋਸ਼ਲ ਮੀਡੀਆ ਰਾਹੀਂ ਸਮਾਜਿਕ ਰੂਪ ਨਾਲ ਤਾਲਮੇਲ, ਜਨਤਾ ਨਾਲ ਸਿੱਧੇ ਗੱਲਬਾਤ ਅਤੇ ਚੁਣੇ ਗਏ ਨੇਤਾਵਾਂ ਪ੍ਰਤੀ ਜ਼ਿੰਮੇਵਾਰੀ ਨੂੰ ਕਿਵੇਂ ਸਥਾਪਤ ਕੀਤਾ ਜਾ ਸਕਦਾ ਹੈ।

ਜ਼ੁਕਰਬਰਗ ਨੇ ਲਿਖਿਆ ਕਿ ਸਿਰਫ ਚੋਣਾਂ ਦੌਰਾਨ ਲੋਕਾਂ ਨਾਲ ਸੋਸ਼ਲ ਮੀਡੀਆ ਨਾਲ ਜੁੜਣ ਨਾਲੋਂ ਚੰਗਾ ਹੈ ਕਿ ਲਗਾਤਾਰ ਉਨ੍ਹਾਂ ਨਾਲ ਜੁੜੇ ਮੁੱਦਿਆਂ ਬਾਰੇ ਚਰਚਾ ਕੀਤੀ ਜਾਵੇ। ਪ੍ਰਧਾਨ ਮੰਤਰੀ ਮੋਦੀ ਦਾ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਪੀ. ਐੱਮ. ਮੋਦੀ ਆਪਣੇ ਮੰਤਰੀਆਂ ਨਾਲ ਮੀਟਿੰਗਾਂ ਅਤੇ ਸੂਚਨਾਵਾਂ ਦੀ ਜਾਣਕਾਰੀ ਫੇਸਬੁੱਕ 'ਤੇ ਸ਼ੇਅਰ ਕਰਨ ਨੂੰ ਕਹਿੰਦੇ ਹਨ ਤਾਂ ਜੋ ਜਨਤਾ ਕੋਲੋਂ ਸਿੱਧਾ ਫੀਡਬੈਕ ਮਿਲ ਸਕੇ। ਤਕਰੀਬਨ 6500 ਸ਼ਬਦਾਂ ਦੀ ਇਸ ਪੋਸਟ 'ਚ ਉਨ੍ਹਾਂ ਦੁਨੀਆਭਰ ਦੇ ਲੋਕਾਂ ਦੇ ਸੋਸ਼ਲ ਮੀਡੀਆ ਰਾਹੀਂ ਇਕ ਮੰਚ 'ਤੇ ਆਉਣ ਬਾਰੇ ਲਿਖਿਆ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.