ਜੰਮੂ—ਜੰਮੂ-ਕਸ਼ਮੀਰ ਦੇ ਕੁੱਝ ਹਿੱਸਿਆਂ 'ਚ ਅੱਜ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.0 ਮਾਪੀ ਗਈ। ਇਕ ਅਧਿਕਾਰੀ ਨੇ ਇੱਥੇ ਦੱਸਿਆ ਕਿ ਸਵੇਰੇ ਕਰੀਬ ਛੇ ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ ਚਾਰ ਮਾਪੀ ਗਈ। ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਪੰਜਾਬ 'ਚ ਸੀ। ਭੂਚਾਲ ਦੇ ਝਟਕੇ ਜਦੋਂ ਮਹਿਸੂਸ ਕੀਤੇ ਗਏ ਤਾਂ ਜ਼ਿਆਦਾਤਰ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ।
ਵਰਤ ਦੇ ਪਹਿਲੇ ਕਾਂਗਰਸ ਨੇਤਾ ਖਾ ਰਹੇ ਸਨ ਛੋਲੇ-ਭਠੂਰੇ? ਫੋਟੋ ਵਾਇਰਲ
NEXT STORY