ਭੋਪਾਲ — ਇਕ 32 ਸਾਲ ਦੀ ਔਰਤ ਆਪਣੇ ਜੀਜੇ ਦਾ ਪ੍ਰਾਈਵੇਟ ਅੰਗ ਕੱਟ ਕੇ ਪੁਲਸ ਥਾਣੇ ਲੈ ਗਈ। ਉਸਨੇ ਕਿਹਾ ਕਿ ਉਸ ਨੂੰ ਰੋਕਣ ਦਾ ਸਿਰਫ ਇਕ ਹੀ ਰਸਤਾ ਸੀ। ਔਰਤ ਨੇ ਦੋਸ਼ ਲਗਾਇਆ ਕਿ ਉਹ ਉਸ ਨਾਲ ਕਈ ਦਿਨਾਂ ਤੋਂ ਕਥਿਤ ਤੌਰ 'ਤੇ ਜ਼ਬਰ ਜਨਾਹ ਕਰ ਰਿਹਾ ਸੀ। ਜਿਸ ਕਾਰਨ ਉਹ ਇਸ ਗੱਲ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ।
ਇਸ ਤੋਂ ਪਹਿਲਾਂ ਕਿ ਪੁਲਸ ਉਸ ਆਦਮੀ ਨੂੰ ਮੈਡੀਕਲ ਸਹਾਇਤਾ ਲਈ ਲੈ ਕੇ ਜਾਂਦੀ ਉਸਨੇ ਖੁਦਕੁਸ਼ੀ ਕਰ ਲਈ।
ਇਹ ਘਟਨਾ ਮੰਗਲਵਾਰ ਨੂੰ ਸਵੇਰੇ 6 ਵਜੇ ਸਿਧੀ ਜਿਲ੍ਹੇ 'ਚ ਪੈਂਦੇ ਛੁਰਹਤ ਇਲਾਕੇ 'ਚ ਹੋਈ। ਔਰਤ ਜਦੋਂ ਕੱਟੇ ਹੋਏ ਪ੍ਰਾਈਵੇਟ ਅੰਗ ਅਤੇ ਆਪਣੇ 3 ਬੱਚਿਆ ਨਾਲ ਥਾਣੇ 'ਚ ਦਾਖਲ ਹੋਈ ਤਾਂ ਪੁਲਸ ਇਸ ਨੂੰ ਦੇਖ ਕੇ ਉਲਝਣ 'ਚ ਪੈ ਗਈ। ਇਸ ਔਰਤ ਦਾ ਪਤੀ ਨਾਸਿਕ 'ਚ ਕੰਮ ਕਰਦਾ ਹੈ ਅਤੇ ਉਹ ਆਪਣੇ ਜੀਜੇ ਨਾਲ ਰਹਿ ਰਹੀ ਸੀ।
ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਕਿਸਮਤ ਅਜਮਾ ਸਕਦੀ ਹੈ 'ਆਪ'
NEXT STORY